ਹਰਜੀਤ ਬਰਾੜ ਯੂਥ ਐਂਡ ਵੈਲਫੇਅਰ ਸੈਲ ਪੰਜਾਬ ਦੇ ਜਰਨਲ ਸਕੱਤਰ ਨਿਯੁਕਤ
ਬਾਘਾਪੁਰਾਣਾ, 7 ਅਕਤੂਬਰ (ਜਸਵੰਤ ਗਿੱਲ)-ਨੌਜਵਾਨ ਕਾਂਗਰਸੀ ਆਗੂ ਹਰਜੀਤ ਸਿੰਘ ਬਰਾੜ ਲੰਗੇਆਣਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਕਮਲਜੀਤ ਸਿੰਘ ਬਰਾੜ ਦੀ ਸਿਫਾਰਸ਼ ਤੇ ਸੂਬਾਈ ਚੇਅਰਮੈਨ ਗੁਰਮੀਤ ਸਿੰਘ ਸੰਧੂ ਵਲੋਂ ਯੂਥ ਐਂਡ ਵੈਲਫੇਅਰ ਸੈਲ ਪੰਜਾਬ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਨਿਯੁਕਤੀ ਪੱਤਰ ਮਿਲਣ ਮਗਰੋਂ ਹਰਜੀਤ ਸਿੰਘ ਬਰਾੜ ਲੰਗੇਆਣਾ ਨੇ ਕਿਹਾ ਕਿ ਉਹ ਪਾਰਟੀ ਹਾਈਕਮਾਂਡ ਵਲੋਂ ਸੌਂਪੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਜਗਸੀਰ ਸਿੰਘ ਕਾਲੇਕੇ, ਡਾ. ਹਰਿੰਦਰ ਗਿੱਲ, ਸਤਵੰਤ ਸਿੰਘ ਬਰਾੜ ਲੰਗੇਆਣਾ, ਮੁਖੀ ਬਰਾੜ ਖੋਟੇ, ਨਰ ਸਿੰਘ ਬਰਾੜ, ਬਿੱਲਾ ਮੰਡ ਵਾਲਾ, ਗਮਦੂਰ ਸਿੰਘ ਬਰਾੜ, ਬਾਬਾ ਬਲਦੇਵ ਸਿੰਘ, ਸੁਖਜਿੰਦਰ ਸਿੰਘ ਬਰਾੜ, ਨੰਬਰਦਾਰ ਬੀਹਲਾ ਸਿੰਘ, ਬਾਬਾ ਗੁਰਚਰਨ ਸਿੰਘ, ਗੁਰਦੀਪ ਸਿੰਘ ਬੱਗਾ, ਗੋਗੀ ਗਿੱਲ, ਗੋਪੀ ਖੋਟੇ, ਰਿੰਕੂ ਮੰਗਲਾ, ਅੰਮਿ੍ਰਤ ਬਰਾੜ ਆਲਮਵਾਲਾ ਆਦਿ ਹਾਜ਼ਰ ਸਨ।