ਫੈਕਟਰੀਆਂ ਦੇ ਧੂੰਏਂ ਤੋਂ ਵੱਧ ਜ਼ਹਿਰੀਲਾ ਨਹੀਂ ਹੈ ਕਣਕ ਤੇ ਝੋਨੇ ਦੇ ਨਾੜ ਦਾ ਧੂੰਆਂ-ਕਿਸਾਨ ਆਗੂ

*ਏਕਤਾਂ ਉਗਰਾਹਾਂ ਨੇ ਪਰਾਲੀ ਸਾੜਨ ਦੇ ਸਬੰਧ ਵਿੱਚ ਕੀਤੀ ਸਮਾਲਸਰ ਵਿਖੇ ਮੀਟਿੰਗ

ਸਮਾਲਸਰ,6 ਅਕਤੂਬਰ (ਜਸਵੰਤ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ  ਇਕਾਈ ਸਮਾਲਸਰ ਵਲੋਂ ਪਰਾਲੀ ਦੇ ਮੁੱਦੇ ਤੇ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਵਿਖੇ ਅਹਿਮ ਇੱਕਤਰਤਾ ਇਕਾਈ ਪ੍ਰਧਾਨ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਅਜੀਤ ਸਿੰਘ ਡੇਮਰੂ,ਗੁਰਦੇਵ ਸਿੰਘ ਡੇਮਰੂ,ਹਰਮੰਦਰ ਸਿੰਘ ਡੇਮਰੂ,ਜਗਮੇਲ ਸਿੰਘ ਉਰਫ ਸਾਹਬ ਸਰਪੰਚ ਅਤੇ ਕਾਕਾ ਸਿੰਘ ਸਮਾਲਸਰ ਆਦਿ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ ਸਰਕਾਰ ਦੇ ਪਰਾਲੀ ਨਾ ਸਾੜਨ ਵਾਲੇ ਫੈਸਲਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਜਥੇਬੰਦੀਆਂ ਨੇ ਮਤੇ ਪਾਸ ਕੀਤੇ ਹਨ ਕਿ ਕਿਸਾਨਾਂ ਕੋਲ ਪਰਾਲੀ ਸਾੜਨ ਤੋਂ ਬਿਨ੍ਹਾਂ ਹੋਰ ਕੋਈ ਚਾਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਭ ਤੋਂ ਪਹਿਲਾਂ ਜ਼ਹਿਰੀਲਾ ਧੂੰਆਂ ਛੱਡ ਰਹੀਆਂ ਫੈਕਟਰੀਆਂ ਦਾ ਹੱਲ ਕਰੇ ਜਿਨ੍ਹਾਂ ਦੇ ਧੂੰਏਂ ਨਾਲ ਵਾਤਾਵਰਨ ਸਦਾ ਹੀ ਪ੍ਰਦੂਸ਼ਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਣਕ ਅਤੇ ਝੋਨੇ ਦੀ ਰਹਿੰਦ-ਖੂੰਹਦ ਦਾ ਧੂੰਆਂ ਉਹਨਾਂ ਜ਼ਹਰੀਲਾ ਨਹੀਂ ਹੈ ਜਿਨ੍ਹਾਂ ਕਿ ਫੈਕਟਰੀਆਂ ਦਾ ਹੈ। ਪਰ ਫੈਕਟਰੀਆਂ ਤੇ ਕੋਈ ਵੀ ਕਾਰਵਾਈ ਨਹੀਂ ਹੁੰਦੀ। ਇਸ ਮੌਕੇ ਕਿਸਾਨ ਆਗੂਆਂ ਮੰਗ ਕੀਤੀ ਹੈ ਕਿ ਸਰਕਾਰ ਝੋਨੇ ਦੀ ਪਰਾਲੀ ਨੂੰ ਬਿੱਲੇ ਲਾਉਣ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਵੇ ਅਤੇ ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਵੀ ਦਿੱਤਾ ਜਾਵੇ।ਇਸ ਮੌਕੇ ਮਿੱਠੂ ਸਿੰਘ,ਬੁੱਕਣ ਸਿੰਘ ਡੇਮਰੂ,ਅਜਮੇਰ ਸਿੰਘ ਡੇਮਰੂ,ਕਾਕਾ ਬਾਜ,ਸਰਪੰਚ ਸੁਖਮੰਦਰ ਸਿੰਘ,ਜਗਤਾਰ ਸਿੰਘ ਤਾਰੀ,ਜਸਵਿੰਦਰ ਸਿੰਘ,ਰਣਦੀਪ ਸਿੰਘ ਸੰਧੂ,ਕੁਲਦੀਪ ਬਰਾੜ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਸ-ਪਾਸ ਦੇ ਪਿੰਡਾ ਦੇ ਕਿਸਾਨ ਵੀ ਹਾਜ਼ਿਰ ਸਨ।ਜ਼ਿਕਰਯੋਗ ਹੈ ਕਿ ਕਿਸਾਨ ਜੱਥੇਬੰਦੀਆਂ ਦੀ ਇਸ ਕਾਂਗਰਸ ਸਰਕਾਰ ਵਿਰੋਧ ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਵੀ ਸ਼ਾਮਿਲ ਹੋਏ ਜਿਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਕਾਂਗਰਸ ਪਾਰਟੀ ਦੇ ਆਪਣੇ ਆਗੂ ਅਤੇ ਵਰਕਰ ਵੀ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਹਨ ਅਤੇ ਕਿਸਾਨ ਜਥੇਬੰਦੀਆਂ ਦਾ ਸਹਾਰਾ ਲੈ ਕੇ ਸਰਕਾਰ ਵਿਰੋਧ ਖੜ੍ਹੇ ਹੋ ਸਕਦੇ ਹਨ ਤੇ ਪਰਾਲੀ ਸਾੜਨ ਦਾ ਰੁਝਾਨ ਵੀ ਪੈਦਾ ਕਰ ਸਕਦੇ ਹਨ।