ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਲੀਣਾ ਦਾ ਸ਼ਹੀਦੀ ਜੋੜ ਮੇਲਾ ਯਾਦਗਾਰੀ ਹੋ ਨਿਬੜਿਆ

ਨੱਥੂਵਾਲਾ ਗਰਬੀ,6 ਅਕਤੂਬਰ (ਜਸ਼ਨ)-ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦੀ ਯਾਦ ਵਿੱਚ ਸੁਸ਼ੋਭਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸ਼ਲੀਣਾ (ਮੋਗਾ) ਵਿਖੇ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਸ਼ਹੀਦੀ ਜੋੜ ਮੇਲਾ ਯਾਦਗਾਰੀ ਹੋ ਨਿਬੜਿਆ। ਇਸ ਜੋੜ ਮੇਲੇ ਦੀ ਮੁੱਖ ਵਿਸ਼ੇਸ਼ਤਾ ਇਹ ਰਹੀ ਕਿ ਪੰਜਾਬ ਵਿਚਲੇ ਤਿੰਨਾ੍ਹ ਤਖਤਾਂ ਦੇ ਜਥੇਦਾਰ ਲੜੀਵਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ,ਤਖਤ ਕੇਸਗੜ ਸਾਹਿਬ  ਦੇ ਜਥੇਦਾਰ ਗਿਆਨੀ ਰਘੂਬੀਰ ਸਿੰਘ,ਤਖਤ ਦਮਦਮਾ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਵਿਸ਼ੇਸ਼ ਤੌਰ ਤੇ ਪਹੁੰਚੇ । 101 ਸ਼੍ਰੀ ਆਖੰਡ ਪਾਠਾਂ ਦੀ ਇਕੋਤਰੀ ਦੇ  ਪਾਠਾਂ ਦੇ ਭੋਗਾਂ ਉਪਰੰਤ ਵੱਡੇ ਦਿਵਾਨ ਹਾਲ ਵਿੱਚ ਦਿਵਾਨ ਸਜਾਏ ਗਏ, ਜਿਸ ਦੀ ਸ਼ੁਰੂਆਤ ਜਥੇਦਾਰ ਅਵਤਾਰ ਸਿੰਘ ਖੋਸਾ ਨੇ ਸਟੇਜ ਸੈਕਟਰੀ ਦੇ ਤੌਰ ਤੇ ਡਿਊਟੀ ਨਿਭਾਉਦਿਆਂ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦੇ ਇਤਿਹਾਸ ਤੇ ਚਾਨਣਾ ਪਾਉਦਿਆਂ ਸੰਗਤਾਂ ਨੂੰ ਜਾਣੂ ਕਰਵਾਇਆ।  ਉਪਰੰਤ ਭਾਈ ਤੇਜਾ ਸਿੰਘ ਕੋਮਲ, ਭਾਈ ਸੂਬਾ ਸਿੰਘ ਸ਼੍ਰੀ ਮੁਕਤਸਰ ਸਾਹਿਬ ਵਾਲੇ ਦੇ ਜਥਿਆਂ ਨੇ ਕੀਰਤਨ ਰਾਹੀ ਅਤੇ ਭਾਈ ਜਗਜੀਤ ਸਿੰਘ ਖਾਈ ਦੇ ਕਵਿਸ਼ਰੀ ਜਥੇ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਸਾਰਾ ਦਿਨ ਵੱਖ ਵੱਖ ਪ੍ਰਕਾਰ ਦਾ ਗੁਰੂੁ ਕਾ ਲੰਗਰ ਅਟੁੱਟ ਵਰਤਦਾ ਰਿਹਾ। ਸਮਾਗਮ ਦੇ ਅੰਤ ਵਿੱਚ ਤਿੰਨਾ ਤਖਤਾ ਦੇ ਜਥੇਦਾਰ ਸਾਹਿਬਾਨਾਂ ਅਤੇ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਨੂੰ  ਸਨਮਾਨ ਚਿੰਨ ਅਤੇ ਲੋਈ ਦੇ ਕੇ ਪਰਮਹੰਸ ਸੰਤ ਗੁਰਜੰਟ ਸਿੰਘ ਜੀ, ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਉਪਰੰਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ,ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ,ਪਰਮਹੰਸ ਸੰਤ ਗੁਰਜੰਟ ਸਿੰਘ ਜੀ ਅਤੇ ਜਥੇਦਾਰ ਤੋਤਾ ਸਿੰਘ ਵੱਲੋਂ ਆਈਆਂ ਹੋਈਆ ਮਾਨਯੋਗ ਸਖਸ਼ੀਅਤਾਂ  ਪ੍ਰੋ: ਬਲਜੀਤ ਸਿੰਘ ਗਿੱਲ ਘੱਲਕਲਾਂ ਵਾਲੇ ਸੈਨੇਟਰ ਯੁਨੀਵਰਸਿਟੀ ਆਫ ਕੈਲਗਿਰੀ,ਮੈਂਬਰ ਪਾਰਲੀਮੈਂਟ ਪ੍ਰੋ: ਸਾਧੂ ਸਿੰਘ ਫਰੀਦਕੋਟ,ਕੁਸ਼ਲਦੀਪ ਸਿੰਘ ਢਿੱਲੋਂ ਵਿਧਾਇਕ ਫਰੀਦਕੋਟ,ਜਥੇਦਾਰ ਲਖਵੀਰ ਸਿੰਘ ਅਰਾਂਈਆਵਾਲਾ ਮੈਂਬਰ ਸ਼੍ਰੋਮਣੀ ਕਮੇਟੀ ,ਸਾਬਕਾ ਮੰਤਰੀ ਜਥੇਦਾਰ ਹਰੀ ਸਿੰਘ ਜੀਰਾ,ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ,ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ,ਦਵਿੰਦਰ ਸਿੰਘ ਰਣੀਆ,ਐਡਵੋਕੇਟ ਰਾਜਿੰਦਰ ਸਿੰਘ ਰੋਮਾਣਾ ਸਪੱੁੱਤਰ ਮਹਿੰਦਰ ਸਿੰਘ ਰੋਮਾਣਾ ਸਾਬਕਾ ਪ੍ਰਧਾਨ ਤਖਤ ਸ਼੍ਰੀ ਪਟਨਾ ਸਾਹਿਬ, ਗੁਰਤੇਜ ਸਿੰਘ ਤੇਜਾ ਭਲਵਾਨ, ਐਕਸੀਅਨ ਸੋਹਣ ਲਾਲ, ਸਰਪੰਚ ਗੁਰਲਾਲ ਸਿੰਘ ਵੜਿੰਗ ਖੇੜਾ, ਸਾਬਕਾ ਚੇਅਰਮੈਨ ਬਹਾਦਰ ਸਿੰਘ, ਕਰਨਲ ਸ਼ੇਰ ਸਿੰਘ, ਸਰਪੰਚ ਗੁਰਦਾਸ ਸਿੰਘ ਭਲੂਰ, ਪ੍ਰਧਾਨ ਸ਼ਮਸੇਰ ਸਿੰਘ ਸਲੀਣਾ, ਐਡਵੋਕੇਟ ਬੋਧਰਾਜ ਮਜੀਠੀਆ,ਜਸਵੀਰ ਸਿੰਘ ਬਰਾੜ ਚੇਅਰਮੈਨ ਸਹਿਕਾਰੀ ਬੈਂਕ ਬਠਿੰਡਾ,ਕੈਪਟਨ ਬਲਦੇਵ ਸਿੰਘ ਸੁਖਾਨੰਦ,ਰੁਪਿੰਦਰ ਸਿੰਘ ਪ੍ਰਧਾਨ ਨਗਰ ਕੌਸਲ ਤਲਵੰਡੀ ਭਾਈ,ਬਾਬਾ ਅਮਰਜੀਤ ਸਿੰਘ ਨਾਨਕਸਰ ਠਾਠ ਸਾਊਥ ਹਾਲ ਇੰਗਲੈਂਡ,ਬਾਬਾ ਬਿੱਕਰ ਸਿੰਘ ਜੀ ਨਾਨਕਸਰ ਠਾਠ ਕਲੇਰਾਂ,ਸ਼੍ਰੀਮਤੀ ਹਰਬੰਸ ਕੌਰ ਹੀਰੋ,ਸੰਤ ਬਾਬਾ ਮਹਿੰਦਰ ਸਿੰਘ ਜੀ ਜਨੇਰ ਟਕਸਾਲ,ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣੇ ਵਾਲੇ,ਗੁਰਦਿੱਤ ਸਿੰਘ ਸੇਖੋਂ,ਜਗਦੀਪ ਸਿੰਘ ਜੈਮਲਵਾਲਾ,ਸੰਤ ਬਾਬਾ ਸਵਸ਼ਾਚਨ ਸਿੰਘ ਗਿਆਰਵੀ ਵਾਲੇ ਦੌਧਰ,ਅਜੈਬ ਸਿੰਘ ਬਹੋਨਾ ਆਦਿ ਤੋਂ ਇਲਾਵਾ ਦੇਸ਼ ਵਿਦੇਸ਼ ਵਿੱਚੋਂ  ਸੰਗਤਾਂ ਹਾਜਰ ਸਨ।