ਅਸੂਲ ਮੰਚ ਪੰਜਾਬ ਵੱਲੋਂ ਕੀਤੀ ਅੰਗਹੀਣ ਅਧਿਕਾਰ ਰੈਲੀ ਵਿੱਚ ਸ਼ਾਮਿਲ ਹੋਣ ਲਈ ਲੋਕਾਂ ਦਾ ਧੰਨਵਾਦ- ਅੰਗਰੇਜ ਮੱਲਕੇ, ਖਾਲਸਾ ਸਿਬੀਆਂ

ਬਰਗਾੜੀ 3 ਅਕਤੂਬਰ (ਪੱਤਰ ਪ੍ਰੇਰਕ) ਅਸੂਲ ਮੰਚ ਪੰਜਾਬ ਵੱਲੋਂ ਮੋਗਾ ਵਿਖੇ ਅੰਗਹੀਣ ਅਧਿਕਾਰ ਰੈਲੀ ਕੀਤੀ ਗਈ, ਜਿਸ ਵਿੱਚ ਅਸੂਲ ਮੰਚ ਦੇ ਸਰਗਰਮ ਆਗੂ ਅੰਗਰੇਜ ਸਿੰਘ ਮੱਲਕੇ ਅਤੇ ਚੜਦੀ ਕਲਾ ਸੇਵਾ ਜੱਥਾ ਸਿਬੀਆਂ ਦੇ ਸਰਗਰਮ ਆਗੂ ਗੁਰਵਿੰਦਰ ਸਿੰਘ ਖਾਲਸਾ, ਯੁਵਕ ਸੇਵਾਵਾਂ ਕਲੱਬ ਦੇ ਸਕੱਤਰ ਸਤਨਾਮ ਬੁਰਜ ਹਰੀਕਾ, ਗੁਰਪ੍ਰੀਤ ਸਿੰਘ ਖਾਲਸਾ ਦੇ ਵਿਸ਼ੇਸ਼ ਯਤਨਾ ਸਦਕਾ ਪਿੰਡ ਸਿਬੀਆਂ, ਮੱਲਕੇ ਅਤੇ ਬੁਰਜ ਹਰੀਕਾ ਦੇ ਅੰਗਹੀਣ, ਵਿਧਵਾ, ਮਨਰੇਗਾ ਮਜਦੂਰਾਂ ਅਤੇ ਬੇਰੁਜਗਾਰ ਨੌਜਵਾਨਾਂ ਦੇ ਹੱਕਾ ਪ੍ਰਤੀ ਕੀਤੀ ਅਧਿਕਾਰ ਰੈਲੀ ‘ਚ ਲਾਭਪਾਤਰੀਆਂ ਦੀਆਂ ਦੋ ਬੱਸਾਂ ਭਰ ਕੇ ਮੋਗਾ ਵਿਖੇ ਭੇਜੀਆਂ ਗਈਆਂ। ਇਸ ਸਮੇਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਅੰਗਰੇਜ ਸਿੰਘ ਮੱਲਕੇ, ਗੁਰਵਿੰਦਰ ੰਿਸੰਘ ਖਾਲਸਾ ਸਿਬੀਆਂ ਨੇ ਕਿਹਾ ਕਿ ਸਾਨੂੰ ਆਪਣੇ ਹੱਕਾ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਹੋਣ ਲਈ ਅਸੂਲ ਮੰਚ ਪੰਜਾਬ ਦਾ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਸਮੇਂ-ਸਮੇਂ ਸਿਰ ਸਰਕਾਰਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾ ਸਹੀ ਸਮੇਂ ਅਨੁਸਾਰ ਲਾਭਪਾਤਰੀਆਂ ਨੂੰ ਪ੍ਰਾਪਤ ਹੋ ਸਕਣ। ਇਸ ਸਮੇਂ ਅੰਗਰੇਜ ਸਿੰਘ ਮੱਲਕੇ, ਸਤਨਾਮ ਬੁਰਜ ਹਰੀਕਾ, ਗੁਰਵਿੰਦਰ ਸਿੰਘ ਖਾਲਸਾ, ਘਣ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਖਾਲਸਾ, ਸੁਦਾਗਰ ਸਿੰਘ, ਗਿਆਨ ਸਿੰਘ, ਜਗਜੀਤ ਸਿੰਘ, ਡਾ. ਗੁਰਪ੍ਰੀਤ ਸਿੰਘ, ਵਰਿੰਦਰ ਸਿੰਘ ਝੱਖੜਵਾਲਾ, ਭੋਲਾ ਸਿੰਘ, ਮੰਗਲ ਸਿੰਘ, ਜਗਜੀਤ ਸਿੰਘ ਪ੍ਰਧਾਨ ਤੋਂ ਇਲਵਾ ਵੱਡੀ ਗਿਣਤੀ ਵਿੱਚ ਔਰਤਾਂ, ਬਜੁਰਗ ਅਤੇ ਬੱਚੇ ਹਾਜਰ ਸਨ।