ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਲਾਇਨਜ਼ ਕਲੱਬ, ਬਰਗਾੜੀ, ਅਨਮੋਲ ਨੇ ਲੋੜੀਂਦਾ ਸਮਾਨ ਦਿੱਤਾ
ਬਰਗਾੜੀ 3 ਅਕਤੂਬਰ (ਪੱਤਰ ਪ੍ਰੇਰਕ) ਲਾਇਨਜ਼ ਕਲੱਬ, ਬਰਗਾੜੀ, ਅਨਮੋਲ ਨੇ ਆਪਣੇ ਸਮਾਜ ਸੇਵੀ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆ ਹੋਇਆ ਕਲੱਬ ਦੇ ਪ੍ਰਧਾਨ ਡਾ. ਜਗਦੇਵ ਸਿੰਘ ਚਹਿਲ ਦੀ ਅਗਵਾਈ ‘ਚ ਪਿਛਲੇ ਸਮੇਂ ਤੋਂ ਕਸਬਾ ਬਰਗਾੜੀ ਵਿਖੇ ਰਹਿ ਰਹੇ ਗੱਡੀਆਂ ਵਾਲੇ (ਕਬੀਲਾ ਪਰਿਵਾਰ) ਆਪਣੇ ਨਿੱਕੇ ਮੋਟੇ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ। ਇਸ ਗਰੀਬ ਪਰਿਵਾਰ ਕੇਵਲ ਸਿੰਘ ਦੀ ਲੜਕੀ ਦੇ ਵਿਆਹ ਲਈ ਲੋੜੀਂਦਾ ਘਰੇਲੂ ਸਮਾਨ ਦਿੱਤਾ ਗਿਆ। ਇਸ ਸਮੇਂ ਕਲੱਬ ਪ੍ਰਧਾਨ ਡਾ. ਜਗਦੇਵ ਸਿੰਘ ਚਹਿਲ ਅਤੇ ਚੇਅਰਮੈਨ ਸੁਖਜੰਤ ਸਿੰਘ ਸੰਦਿਓੜਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮੂਹ ਕਲੱਬ ਸਮੇਂ-ਸਮੇਂ ਅਨੁਸਾਰ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮੱਦਦ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ ਅਤੇ ਅਜਿਹੇ ਲੋੜਵੰਦ ਪਰਿਵਾਰਾਂ ਦੀ ਮੱਦਦ ਕਰਨ ਨਾਲ ਹਮੇਸ਼ਾ ਮਨ ਨੂੰ ਸ਼ਾਂਤੀ ਮਿਲਦੀ ਹੈ। ਇਸ ਸਮੇਂ ਕਲੱਬ ਦੇ ਸੈਕਟਰੀ ਹਰਮੀਤ ਢਿੱਲੋਂ, ਜਸਵੀਰ ਸਿੰਘ ਬਾਗੀ, ਡਾ. ਹਰਵਿੰਦਰ ਸਿੰਘ, ਜੋਗਿੰਦਰ ਸਿੰਘ ਦਬੜੀਖਾਨਾ, ਮੇਸ਼ਾ ਬਰਗਾੜੀ, ਬਲਜੀਤ ਰਾਇਲ, ਗੁਰਮੀਤ ਜਟਾਣਾ, ਗੁਰਜੀਤ ਵਾਂਦਰ ਆਦਿ ਹਾਜਰ ਸਨ।