ਆਦਰਸ਼ ਦੁਸਿਹਰਾ ਕਮੇਟੀ ਧਰਮਕੋਟ ਨੇ ਦੁਸ਼ਹਿਰਾ ਬੜੀ ਧੂਮਧਾਮ ਨਾਲ ਮਨਾਇਆ
ਧਰਮਕੋਟ ,1 ਅਕਤੂਬਰ (ਜਸ਼ਨ): ਨੇਕੀ ਉਪਰ ਬਦੀ ਦੀ ਜਿੱਤ ਦੇ ਪ੍ਰਤੀਕ ਦੁਸਿਹਰੇ ਨੂੰ ਮੁੱਖ ਰੱਖਦਿਆਂ ਆਦਰਸ਼ ਦੁਸਿਹਰਾ ਕਮੇਟੀ (ਰਜਿ.) ਧਰਮਕੋਟ ਵੱਲੋਂ ਦੁਸ਼ਹਿਰਾ ਏ.ਡੀ ਕਾਲਜ ਦੀਆਂ ਗਰਾੳੂੰਡਾਂ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਵਿਚ ਬੈਂਡ ਵਾਜਿਆਂ ਨਾਲ ਸੁੰਦਰ ਝਾਕੀਆਂ ਕੱਢੀਆਂ ਗਈਆਂ। ਸਟੇਜ਼ ਦਾ ਉਦਘਾਟਨ ਅਕਾਲੀ ਆਗੂ ਗੁਰਜੰਟ ਸਿੰਘ ਚਾਹਲ ਨੇ ਰੀਬਨ ਕੱਟ ਕੇ ਕੀਤਾ। ਸਮਾਗਮ ਵਿਚ ਮੈਂਬਰ ਪਾਰਲੀਮੈਂਟ ਹਲਕਾ ਫਰੀਦਕੋਟ ਪ੍ਰੋ. ਸਾਧੂ ਸਿੰਘ ਵਿਸ਼ੇਸ਼ ਮਹਿਮਾਨ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਪਹੁੰਚੇ। ਸੁਧੀਰ ਕੁਮਾਰ ਗੋਇਲ ਪ੍ਰਧਾਨ ਆੜਤੀਆ ਐਸੋਸੀਏਸ਼ਨ ਧਰਮਕੋਟ ਜੋਤੀ ਪ੍ਰਚੰਡ ਕੀਤੀ ਗਈ । ਇਕੱਤਰਤਾ ਨੂੰ ਸਬੋਧਨ ਕਰਦੇ ਹੋਏ ਮੈਂਬਰ ਪਾਰਲੀਮੈਂਟ ਹਲਕਾ ਫਰੀਦਕੋਟ ਪ੍ਰੋ. ਸਾਧੂ ਸਿੰਘ ਅਤੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਵੱਲੋਂ ਜਿਥੇ ਨੇਕੀ ਅਤੇ ਬਦੀ ਦੇ ਇਸ ਪਵਿੱਤਰ ਤਿਉਹਾਰ ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ । ਕਾਕਾ ਲੋਹਗੜ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਦਰਸ਼ ਦੁਸਿਹਰਾ ਕਮੇਟੀ ਵੱਲੋਂ ਹਰ ਸਾਲ ਕੀਤੇ ਜਾਂਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਇੰਦਰਪ੍ਰੀਤ ਸਿੰਘ ਬੰਟੀ, ਪਿੰਦਰ ਚਾਹਲ, ਮੇਹਰ ਸਿੰਘ, ਸੰਦੀਪ ਸਿੰਘ ਸੰਧੂ, ਸਾਜਨ ਛਾਬੜਾ, ਬਲਤੇਜ ਸਿੰਘ ਸਰਪੰਚ ਕੜਿਆਲ, ਸੀਨੀਅਰ ‘ਆਪ’ ਆਗੂ ਗੁਰਬਖਸ਼ ਸਿੰਘ ਬਾਜੇਕੇ, ਸਿਮਰਜੀਤ ਸਿੰਘ ਰਾਮਗੜ, ਪ੍ਰਦੀਪ ਸੰਧੂ, ਬਾਬਾ ਰਾਮ ਸਿੰਘ ਲੋਹਗ਼ੜ, ਸਰਪੰਚ ਜਸਮੱਤ ਸਿੰਘ ਮੱਤਾ, ਅਵਤਾਰ ਸਿੰਘ ਪੀਏ ਕਾਕਾ ਲੋਹਗ਼ੜ, ਪਰਮਿੰਦਰ ਸਿੰਘ, ਰੀਡਰ ਜਸਕਰਨ ਸਿੰਘ, ਗੁੱਜਰ ਸਿੰਘ ਠੂਠਗ਼ੜ, ਗੁਰਪ੍ਰੀਤ ਸਿੰਘ ਗੋਰਾ, ਬੰਟੀ ਕਾਠਪਾਲ, ਕਮੇਟੀ ਦੇ ਸਰਪ੍ਰਸਤ ਹਰਦੀਪ ਸਿੰਘ ਫੌਜੀ, ਪ੍ਰਧਾਨ ਉਗਰਸੈਨ ਨੌਹਰੀਆ, ਸਟੇਜ ਸੈਕਟਰੀ ਦਵਿੰਦਰ ਛਾਬੜਾ, ਵਾਈਸ ਪ੍ਰਧਾਨ ਰਾਉਬਰਿੰਦਰ ਪੱਬੀ, ਮੁੱਖ ਸਲਾਹਕਾਰ ਪੰਡਿਤ ਪ੍ਰੀਤਮ ਲਾਲ ਭਾਰਤਵਾਜ, ਖਜਾਨਚੀ ਹਰਮੇਸ਼ ਕੁਮਾਰ, ਮੀਡੀਆ ਇੰਚਾਰਜ ਬੌਬੀ ਕਟਾਰੀਆ, ਸੰਜੀਵ ਕੋਛੜ, ਪਿ੍ਰੰ. ਗੌਰਵ ਸ਼ਰਮਾਂ, ਸਾਬਕਾ ਐਮ.ਸੀ ਅਸ਼ੋਕ ਬਜਾਜ, ਪ੍ਰੇਮ ਨਰੂਲਾ, ਮਦਨ ਲਾਲ ਤਲਵਾੜ, ਅਜੀਤ ਪੱਬੀ ਤੋਂ ਇਲਾਵਾ ਹਜਾਰਾਂ ਦੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।