ਕੈਪਟਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪੰਜਾਬ ਦਾ ਹਰ ਵਰਗ ਖੁਸ਼-ਯੂਥ ਕਾਂਗਰਸੀ ਆਗੂ
ਸਮਾਲਸਰ,30 ਸਤੰਬਰ (ਜਸਵੰਤ ਗਿੱਲ)ਸੱਤਾ ਵਿੱਚ ਆਉਦਿਆਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਲੋਕਾਂ ਨਾਲ ਵੋਟਾਂ ਤਂੋ ਪਹਿਲਾਂ ਕੀਤੇ ਗਏ ਵਾਅਦੇ ਪੂਰੇ ਕਰਨ ਲਈ ਖਾਸ ਯੋਜਨਾਵਾਂ ਉਲੀਕੀਆਂ ਗਈਆਂ ਜਿਨ੍ਹਾਂ ਸਦਕਾ ਹੀ ਅੱਜ ਮੁੜ ਪੰਜਾਬ ਵਿਕਾਸ ਦੀ ਲੀਹ ‘ਤੇ ਚੜ੍ਹ ਗਿਆ ਹੈ ਅਤੇ ਪੰਜਾਬ ਦੇ ਲੋਕਾਂ ਦੇ ਚਿਹਰੇ ਖਿੜ੍ਹ ਉੱਠੇ ਹਨ ਜਿਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬਾਘਾਪੁਰਾਣਾ ਦੇ ਯੂਥ ਕਾਂਗਰਸੀ ਆਗੂ ਸਸ਼ੀ ਗਰਗ,ਗੁਰਜੰਟ ਸਿੰਘ ਧਾਲੀਵਾਲ,ਬਲਕੌਰ ਸਿੰਘ ਮਾਨ,ਸ਼ਨੀ ਸਿੰਗਲਾ,ਜਗਤਾਰ ਸਿੰਘ ਵੈਰੋਕੇ ਅਤੇ ਦੀਪਾ ਅਰੋੜਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤੇ।ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪੰਜਾਬ ਦਾ ਹਰ ਵਰਗ ਖੁਸ਼ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕੀਤੇ ਗਏ ਵਾਅਦੇ ਪੂਰੇ ਕਰਨ ਲਈ ਯਤਨਸ਼ੀਲ ਹਨ।ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵਿਕਾਸ ਦੇ ਰਾਹ ‘ਤੇ ਤੋਰਨ ਲਈ ਭਾਵੇਂ ਕਾਂਗਰਸ ਸਰਕਾਰ ਸਾਹਮਣੇ ਅਕਾਲੀ ਦਲ ਵਲੋਂ ਆਪਣੇ ਰਾਜ ਵਿੱਚ ਪੈਦਾ ਕੀਤੀਆਂ ਮੁਸ਼ਿਕਲਾਂ ਰੁਕਾਵਟ ਬਣ ਰਹੀਆਂ ਹਨ।ਪਰ ਫਿਰ ਵੀ ਕੈਪਟਨ ਸਰਕਾਰ ਉਨ੍ਹਾਂ ਮੁਸ਼ਿਕਲਾਂ ਨੂੰ ਹਿੰਮਤ ਨਾਲ ਸਰ ਕਰਕੇ ਮੰਜ਼ਿਲ ਵੱਲ ਵੱਧ ਰਹੀ ਹੈ ਅਤੇ ਅਕਾਲੀ ਸਰਕਾਰ ਵਲੋਂ ਉਜਾੜੇ ਗਏ ਪੰਜਾਬ ਨੂੰ ਨਿਖਾਰ ਰਹੀ ਹੈ।ਪੰਜਾਬ ਸਰਕਾਰ ਲੋਕ ਭਲਾਈ ਦੀਆਂ ਨਵੀਆਂ ਯੋਜਨਾਵਾਂ ਨੂੰ ਵੀ ਜਲਦ ਹੀ ਲੈ ਕੇ ਆ ਰਹੀ ਹੈ ਜਿਸ ਨਾਲ ਪੰਜਾਬ ਦੇ ਗਰੀਬ-ਮਜ਼ਦੂਰ ਅਤੇ ਕਿਸਾਨੀ ਵਰਗ ਦੇ ਨਾਲ-ਨਾਲ ਦੁਕਨਦਾਰਾਂ,ਵਪਾਰੀਆਂ ਦਾ ਵੀ ਫਾਇਦਾ ਹੋਵੇਗਾ।ਉਨ੍ਹਾਂ ਕਿਹਾ ਕਿ ਗੁਰਦਾਸਪੁਰ ਜ਼ਿਮਨੀ ਚੋਣਾਂ ਵਿੱਚ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਜਿੱਤ ਹੋਵੇਗੀ।ਗੁਰਦਾਸਪੁਰ ਦੇ ਵੋਟਰਾਂ ਵਲੋਂ ਕਾਂਗਰਸ ਪਾਰਟੀ ਦੀ ਜਿੱਤ ਦਾ ਬਿਗਲ ਵੱਜ ਚੁੱਕਾ ਹੈ।