ਡਾ: ਐਸ.ਪੀ. ਸਿੰਘ ਉਬਰਾਏ ਦੀਆਂ ਸੇਵਾਵਾਂ ਮਨੁੱਖਤਾ ਨੂੰ ਸਮਰਪਿਤ- ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ
ਮੋਗਾ,1 ਅਕਤੂਬਰ (ਜਸ਼ਨ)-ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਮਾਨਵਤਾ ਨੂੰ ਸਮਰਪਿਤ ਅਨੇਕਾਂ ਸਮਾਜ ਸੇਵੀ ਕੰਮ ਕੀਤੇ ਜਾ ਰਹੇ ਹਨ, ਜਿਨਾਂ ਨੂੰ ਦੇਖ ਅਤੇ ਸੁਣ ਕੇ ਸਿਰ ਆਪਣੇ ਆਪ ਡਾ: ਉਬਰਾਏ ਜੀ ਦੀਆਂ ਸੇਵਾਵਾਂ ਅੱਗੇ ਝੁਕ ਜਾਂਦਾ ਹੈ । ਵਿਧਵਾ ਔਰਤਾਂ ਨੂੰ ਪੈਨਸ਼ਨ, ਹੁਸ਼ਿਆਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਤੇ ਨੌਜਵਾਨਾਂ ਲਈ ਮੁਫਤ ਕਿੱਤਾਮੁਖੀ ਸਿਖਲਾਈ, ਲੋੜਵੰਦਾਂ ਅਤੇ ਗਰੀਬਾਂ ਲਈ ਇਲਾਜ਼ ਵਿੱਚ ਸਹਾਇਤਾ ਅਤੇ ਅੱਖਾਂ ਦੇ ਮੁਫਤ ਅਪਰੇਸ਼ਨ, ਗੁਰਦਾ ਰੋਗੀਆਂ ਲਈ ਡਾਇਲਸਿਸ ਸੁਵਿਧਾ, ਸਕੂਲਾਂ ਵਿੱਚ ਆਰ.ਓ., ਆਦਿ ਅਨੇਕਾਂ ਕੰਮ ਹਨ, ਜੋ ਉਹਨਾਂ ਵੱਲੋਂ ਆਪਣੀਆਂ ਟਰੱਸਟ ਦੀਆਂ ਬ੍ਾਂਚਾਂ ਰਾਹੀਂ ਪੰਜਾਬ, ਹਰਿਆਣਾ, ਹਿਮਾਚਲ ਪ੍ਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਕੀਤੇ ਜਾ ਰਹੇ ਹਨ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਗੁਰਮੀਤ ਸਿੰਘ ਸਹੋਤਾ ਤਹਿਸੀਲਦਾਰ ਬਾਘਾਪੁਰਾਣਾ ਨੇ ਅੱਜ ਸਰਕਾਰੀ ਹਾਈ ਸਕੂਲ ਘੋਲੀਆ ਕਲਾਂ ਵਿੱਚ ਸਰਬੱਤ ਦਾ ਭਲਾ ਟਰੱਸਟ ਵੱਲੋਂ ਲਗਵਾਏ ਗਏ 228ਵੇਂ ਅੱਖਾਂ ਦੇ ਮੁਫਤ ਅਪਰੇਸ਼ਨ ਅਤੇ ਲੈਂਜ਼ ਕੈਂਪ ਦੇ ਉਦਘਾਟਨ ਮੌਕੇ ਕੀਤਾ। ਉਹਨਾਂ ਕਿਹਾ ਕਿ ਟਰੱਸਟ ਵੱਲੋਂ ਲਗਾਇਆ ਗਿਆ ਇਹ 228ਵਾਂ ਅੱਖਾਂ ਦਾ ਕੈਂਪ ਹੈ, ਜਿਸ ਵਿੱਚ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਜਾ ਰਹੀਆਂ ਹਨ ਤੇ ਅਪਰੇਸ਼ਨ ਲਈ ਚੁਣੇ ਜਾਣ ਵਾਲੇ ਮਰੀਜਾਂ ਦੇ ਅਪਰੇਸ਼ਨ ਬਰਾੜ ਆਈ ਹਸਪਤਾਲ ਕੋਟਕਪੂਰਾ ਵਿਖੇ ਕੀਤੇ ਜਾਣਗੇ। ਟਰੱਸਟ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਟਰੱਸਟ ਦੀਆਂ ਸਮੁਚੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੱਸਟ ਦਾ ਮੁੱਖ ਮਕਸਦ ਗਰੀਬ, ਲੋੜਵੰਦ, ਕੁਦਰਤੀ ਕ੍ੋਪੀ ਦੇ ਸ਼ਿਕਾਰ ਅਤੇ ਸਰੀਰਕ ਤੌਰ ਤੇ ਵਿਕਲਾਂਗ ਲੋਕਾਂ ਦੀ ਸਹਾਇਤਾ ਕਰਨਾ ਹੈ, ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਟਰੱਸਟ ਆਪਣੀਆਂ ਬ੍ਾਂਚਾਂ ਰਾਹੀਂ ਲੋੜਵੰਦਾਂ ਤੱਕ ਪਹੁੰਚ ਕਰਕੇ ਸਹੀ ਲੋਕਾਂ ਤੱਕ ਇਹ ਸਹੂਲਤਾਂ ਪਹੁੰਚਾ ਰਿਹਾ ਹੈ । ਇਸ ਕੈਂਪ ਵਿੱਚ ਬਰਾੜ ਆਈ ਹਸਪਤਾਲ ਕੋਟਕਪੂਰਾ ਦੀ ਟੀਮ ਵੱਲੋਂ 560 ਦੇ ਕਰੀਬ ਮਰੀਜਾਂ ਦੀ ਜਾਂਚ ਕੀਤੀ ਗਈ, ਜਿਨਾਂ ਵਿੱਚੋਂ 70 ਮਰੀਜ਼ਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ ਤੇ ਬਾਕੀ ਮਰੀਜਾਂ ਨੂੰ ਮਫਤ ਐਨਕਾਂ ਅਤੇ ਦਵਾਈਆਂ ਦਿੱਤੀਆਂ ਗਈਆਂ । ਇਹਨਾਂ ਵਿੱਚੋਂ 40 ਮਰੀਜਾਂ ਨੂੰ ਅੱਜ ਹੀ ਟਰੱਸਟ ਦੀਆਂ ਬੱਸਾਂ ਰਾਹੀਂ ਕੋਟਕਪੂਰਾ ਰਵਾਨਾ ਕੀਤਾ ਗਿਆ । ਇਸ ਕੈਂਪ ਦੀ ਪ੍ਬੰਧਕ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ, ਬਰਾੜ ਆਈ ਹਸਪਤਾਲ ਕੋਟਕਪੂਰਾ ਦੀ ਟੀਮ ਅਤੇ ਮੋਗਾ ਇਕਾਈ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਟਰੱਸਟ ਦੀ ਮੋਗਾ ਇਕਾਈ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ, ਕੈਸ਼ੀਅਰ ਮਹਿੰਦਰ ਪਾਲ ਲੁੰਬਾ, ਬਲਾਕ ਪ੍ਧਾਨ ਰੇਸ਼ਮ ਸਿੰਘ ਜੀਤਾ ਸਿੰਘ ਵਾਲਾ, ਗੁਰਦੁਆਰਾ ਕਮੇਟੀ ਦੇ ਪ੍ਧਾਨ ਸੁਖਦੇਵ ਸਿੰਘ ਸੋਢੀ, ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਘੋਲੀਆ ਦੇ ਪ੍ਧਾਨ ਹਰਜਿੰਦਰ ਸਿੰਘ, ਰਾਜ ਕੁਮਾਰ ਰਾਜੂ, ਜਗਰੂਪ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ, ਅੰਗਰੇਜ ਸਿੰਘ, ਬਲਰਾਜ ਸਿੰਘ, ਲਖਵੀਰ ਲੱਖੂ, ਨਵਦੀਪ ਸਿੰਘ ਗਿੱਲ, ਜਸਪ੍ੀਤ ਸ਼ਰਮਾ, ਕਰਮਜੀਤ ਸੋਢੀ, ਹਰਮਨਪਾਲ ਸਿੰਘ, ਜਸਮਨਦੀਪ ਸਿੰਘ, ਰਮਨਦੀਪ ਸਿੰਘ, ਲਵਪ੍ੀਤ ਸ਼ਰਮਾ, ਟਰੱਸਟੀ ਰਣਜੀਤ ਸਿੰਘ ਮਾੜੀ ਮੁਸਤਫਾ, ਕਰਮਜੀਤ ਕੌਰ ਆਦਿ ਹਾਜ਼ਰ ਸਨ ।