ਲਿਟਲ ਮਿਲੇਨੀਅਮ ਸਕੂਲ ਵਿਖੇ ਮਨਾਇਆ ਦੁਸ਼ਹਿਰੇ ਦਾ ਤਿਉਹਾਰ
ਮੋਗਾ, 29 ਸਤੰਬਰ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਓਜ਼ੋਨ ਕੌਟੀ ਕਾਲੋਨੀ ਵਿਖੇ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਖੇ ਅੱਜ ਦੁਸ਼ਹਿਰਾ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਗੌਰਵ ਗੁਪਤਾ ਨੇ ਰੀਬਨ ਕੱਟ ਕੇ ਕੀਤਾ। ਸਮਾਗਮ ਦੌਰਾਨ ਬੱਚਿਆਂ ਵਿਚ ਫੈਂਸੀ ਡਰੈਸ ਮੁਕਾਬਲੇ ਹੋਏ ਜਿਹਨਾਂ ਵਿਚ ਰਾਮ, ਲਕਸ਼ਮਣ, ਸੀਤਾ, ਹਨੂੰਮਾਨ, ਦੁਰਗਾ, ਭਰਤ, ਸ਼ਤਰੂਘਨ ਦੀ ਵੇਸ਼ਭੂਸ਼ਾ ਵਿਚ ਸਜੇ ਬੱਚੇ ਆਕਰਸ਼ਣ ਦਾ ਕੇਂਦਰ ਲੱਗ ਰਹੇ ਸਨ। ਸਮਾਗਮ ਦੌਰਾਨ ਰਾਵਨ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾਂਝੇ ਤੌਰ ਤੇ ਬੱਚਿਆਂ ਅਤੇ ਸਟਾਫ ਵੱਲੋਂ ਅਗਨੀ ਭੇਂਟ ਕੀਤੇ ਗਏ। ਇਸ ਮੌਕੇ ਡਾਇਰੈਕਟਰ ਅਨੁਜ ਗੁਪਤਾ ਨੇ ਦੁਸ਼ਹਿਰਾ ਦੇ ਮਹੱਤਵ ਤੇ ਮੰਤਵ ਬਾਰੇ ਬੱਚਿਆਂ ਨੂੰ ਜਾਣਕਾਰੀ ਦਿਤੀ। ਉਹਨਾਂ ਕਿਹਾ ਕਿ ਬੁਰਾਈ ਕਿਨੀਂ ਵੀ ਵੱਡੀ ਕਿਉ ਨਾ ਹੋਵੇ, ਉਸਨੂੰ ਸੱਚਾਈ ਦੇ ਅੱਗੇ ਨਤਮਸਤਕ ਹੋਣਾ ਹੀ ਪੈਂਦਾ ਹੈ। ਸਮਾਗਮ ਦੌਰਾਨ ਬੱਚਿਆਂ ਨੂੰ ਬੁਰੀ ਆਦਤਾਂ ਨੂੰ ਛੱਡਣ ਅਤੇ ਚੰਗੀ ਆਦਤਾਂ ਨੂੰ ਅਪਨਾਉਣ ਦਾ ਸੰਕਲਪ ਵੀ ਦੁਆਇਆ ਗਿਆ। ਇਸ ਸਮਾਗਮ ਵਿਚ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।