ਖੇਡਾਂ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਦੇ ਨਿਰਮਾਣ ਲਈ ਬੇਹੱਦ ਜ਼ਰੂਰੀ-ਡਾ: ਗੁਰਕੀਰਤ ਸਿੰਘ ਗਿੱਲ
ਮੋਗਾ,27 ਸਤੰਬਰ (ਜਸ਼ਨ)- ਏ ਈ ਓ ਇੰਦਰਪਾਲ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਨਗਰ ਨਿਗਮ ਮੋਗਾ ਦੀ ਬਾਸਕਟਬਾਲ ਗਰਾੳੂਂਡ ਵਿਖੇ 22ਵੀਆਂ ਜ਼ਿਲ੍ਹਾ ਸਕੂਲ ਖੇਡਾਂ ਹੋਈਆਂ, ਜਿਸ ਵਿਚ ਅੰਡਰ-14, 17, 19 (ਲੜਕਿਆਂ) ਦੀਆਂ ਟੀਮਾਂ ਨੇ ਹਿੱਸਾ ਲਿਆ। ਇਨਾਂ ਖੇਡਾਂ ਵਿਚ ਅੰਡਰ-19 ਦਾ ਮੁਕਾਬਲਾ ਐਸਡੀ ਸੀਨੀਅਰ ਸੈਕੰਡਰੀ ਸਕੂਲ ਮੋਗਾ, ਅੰਡਰ- 14 ਤੇ 17 ਔਕਸਫੌਰਡ ਸਕੂਲ ਨੇ ਜਿੱਤਿਆ। ਇਹ ਮੁਕਾਬਲੇ ਮੋਗਾ ਅਤੇ ਕੋਟ ਈਸੇ ਖਾਂ ਦੀਆਂ ਟੀਮਾਂ ਵਿਚਾਲੇ ਹੋਇਆ ਸੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੰੁਚੇ ਡਾ: ਗੁਰਕੀਰਤ ਸਿੰਘ ਗਿੱਲ (ਪੀ ਏ ਟੂ ਵਿਧਾਇਕ ਡਾ: ਹਰਜੋਤ ਕਮਲ) ਨੇ ਆਖਿਆ ਕਿ ਖੇਡਾਂ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਦੇ ਨਿਰਮਾਣ ਲਈ ਬੇਹੱਦ ਜ਼ਰੂਰੀ ਹਨ ਇਸ ਕਰਕੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਖੇਡਾਂ ਵਿਚ ਵੀ ਦਿਲਚਸਪੀ ਲੈਣੀ ਚਾਹੀਦੀ ਹੈ। ਉਹਨਾਂ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਉਹਨਾਂ ਨੂੰ ਵਧੀਆ ਖੇਡ ਪ੍ਰਦਰਸ਼ਨ ਕਰਨ ਦੀ ਤਾਕੀਦ ਕੀਤੀ। ਇਸ ਮੌਕੇ ਗੁਰੂ ਨਾਨਕ ਬਾਸਕਿਟਬਾਲ ਅਕੈਡਮੀ ਦੇ ਮੈਨੇਜਰ ਪਵਿੱਤਰ ਸਿੰਘ ਸੇਖੋਂ, ਇੰਚਾਰਜ ਡਾ. ਸ਼ਮਸ਼ੇਰ ਸਿੰਘ ਮੱਟਾ ਜੌਹਲ, ਮਨਦੀਪ ਸਿੰਘ, ਸੁਖਦੀਪ ਸਿੰਘ, ਤੇਜਿੰਦਰਪਾਲ, ਦੀਪਕ ਮਿੱਤਲ, ਪੰਕਜ ਗੋਇਲ, ਬਲਜਿੰਦਰ ਸਿੰਘ,ਸਤਨਾਮ ਸਿੰਘ ਮਹੇਸ਼ਰੀ ਆਦਿ ਵੀ ਹਾਜ਼ਰ ਸਨ।