ਯਾਦਗਾਰੀ ਹੋ ਨਿੱਬੜਿਆ ਸਾਹਿਤ ਸਭਾ ਬਰਗਾੜੀ ਵੱਲੋਂ ਕਰਵਾਇਆ ਸਾਹਿਤਕ ਸਮਾਗਮ

*ਨੌਜਵਾਨ ਗਾਇਕ ਗੁਰਦਾਸ ਸੰਧੂ ਹੋਏ ਸਾਹਿਤਕਾਰਾ ਦੇ ਰੂ-ਬਰੂ 
ਬਰਗਾੜੀ 25 ਸਤੰਬਰ (ਪੱਤਰ ਪ੍ਰੇਰਕ) ਪੰਜਾਬੀ ਸਾਹਿਤ ਸਭਾ ਬਰਗਾੜੀ ਵੱਲੋਂ ਆਪਣੇ ਸਾਹਿਤਕ ਸਮਾਗਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਸਰਕਾਰੀ ਐਲੀਮੈਂਟਰੀ ਸਕੂਲ ਬਰਗਾੜੀ ਵਿਖੇ ਸਭਾ ਦੇ ਪ੍ਰਧਾਨ ਸਤਨਾਮ ਬੁਰਜ ਹਰੀਕਾ ਅਤੇ ਨੌਜਵਾਨ ਲੇਖਕ ਮਨਪ੍ਰੀਤ ਸਿੰਘ ਬਰਗਾੜੀ ਦੀ ਅਗਵਾਈ ਹੇਠ ਉੱਭਰਦੇ ਨੌਜਵਾਨ ਗਾਇਕ ਗੁਰਦਾਸ ਸੰਧੂ ਨਾਲ ਰੂ-ਬਰੂ ਪ੍ਰੋਗਰਾਮ ਕਰਵਾਇਆਂ ਗਿਆ। ਇਸ ਸਮਾਗਮ ‘ਚ ਂਿੲਲਾਕੇ ਭਰ ਦੇ ਲੇਖਕਾ ਗੀਤਕਾਰਾਂ ਅਤੇ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੇ ਸ਼ੁਰੂ ਵਿੱਚ ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਨੀ ਅਤੇ ਟੇਕ ਚੰਦ ਅਰਸ਼ੀ ਨੇ ਆਏ ਹੋਏ ਮਹਿਮਾਨ ਸ਼ਾਇਰਾਂ ਨੂੰ ਜੀ ਆਇਆ ਆਖਿਆ। ਸਮਾਗਮ ਦੇ ਪਹਿਲੇ ਪੜਾਅ ’ਚ ਸਾਹਿਤਕਾਰਾਂ ਅਤੇ ਸਰੋਤਿਆਂ ਤੇ ਰੂ-ਬਰੂ ਹੁੰਦਿਆਂ ਨੋਜਵਾਨ ਗਾਇਕ ਗੁਰਦਾਸ ਸੰਧੂ ਦੇ ਆਪਣਾ ਚਰਚਿਤ ਗੀਤ ‘ਖਿਤਾਬ’ ਅਤੇ ਅਨੇਕ ਗੀਤਾਂ ਨਾਲ ਲੇਖਕਾ, ਸਾਹਿਤਕਾਰਾ  ਨੂੰ ਲੰਮਾ ਸਮਾਂ ਆਪਣੀ ਕਲਾ ਨਾਲ ਸਰੋਤਿਆ ਨੂੰ ਜੋੜੀ ਰੱਖਿਆ। ਉਨਾਂ ਕਿਹਾ ਕਿ ਅੱਜ ਅਸੀਂ ਇੱਕੀਵੀ ਸਦੀ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਇਸ ਲਈ ਲਿਖਣ ਤੇ ਗਾਉਣ ਲਈ ਬੜੇ ਹੀ ਡੂੰਘੇ ਗਿਆਨ ਦੀ ਜਰੂਰਤ ਹੈ ਉਨਾਂ ਅੱਗੇ ਕਿਹਾ ਕਿ ਉਸ ਦਾ ਮਕਸਦ ਗਾਇਕੀ ਰਾਹੀ ਪੈਸੇ ਇਕੱਤਰ ਕਰਨਾ ਨਹੀਂ ਹੈ ਸਗੋਂ ਅੱਜ ਦੇ ਨੋਜਵਾਨਾਂ ਨੂੰ ਉਸਾਰੂ ਅਤੇ ਮਿਆਰੀ  ਗੀਤਾਂ ਰਾਹੀ ਸਹੀ ਸੇਧ ਦੇ ਕਿ ਉਨਾਂ ਨੂੰ ਲੱਚਰ ਗਾਇਕੀ ਵਾਲੇ ਪਾਸੇ ਤੋਂ ਮੋੜਨਾ ਹੈ। ਸਮਾਗਮ ਦੇ ਦੂਜੇ ਪੜਾਅ ’ਚ ਇਲਾਕੇ ਭਰ ਦੇ ਪਹੁੰਚੇ ਸਾਹਿਤਕਾਰਾਂ ਦਾ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮੇਂ ਉੱਘੇ ਗੀਤਕਾਰ ਨਾਗੀ ਢੁੱਡੀ ਦਿਲਬਾਗ ਚਹਿਲ ਬਲਜਿੰਦਰ ਭਾਰਤੀ ਤਿ੍ਰਲੋਕੀ ਵਰਮਾ ਹਰਭਗਵਾਨ ਸਿੰਘ ਕਰੀਰਵਾਲੀ ਕੁਲਦੀਪ ਸਿੰਘ ਡੋਡ ਬੇਅੰਤ ਗਿੱਲ ਭਲੂਰ ਮਨਜੀਤ ਸਰਾਂ ਗੁਰਪ੍ਰੀਤ ਮਾਨ ਰਮਿੰਦਰ ਫਰੀਦਕੋਟੀ ਜਸਵੀਰ ਭਲੂਰੀਆਂ ਬਲਦੇਵ ਸਿੰਘ ਬੰਬੀਹਾ ਭਾਈ, ਜਸ ਬਠਿੰਡਾ, ਸੂਬੇਦਾਰ ਮੁਨਸ਼ੀ ਸਿੰਘ, ਜਗਦੀਸ਼ ਰਾਏ ਸ਼ਰਮਾ, ਸੁਖਰਾਜ ਮੱਲਕੇ ਗੁਰਪਿਆਰ ਹਰੀਨੌ ਜਸਕਰਨ ਲੰਡੇ ਚਰਨਜੀਤ ਗਿੱਲ ਜਸਵੰਤ ਗਿੱਲ ਅੰਗਰੇਜ਼ ਮੱਲਕੇ ਗੁਰਸੇਵਕ ਸਿੰਘ ਲਵਪ੍ਰੀਤ ਬਾਜਾਖਾਨਾ ਆਦਿ ਨੇ ਆਪਣੀਆਂ ਰਚਨਾਵਾ ਰਾਹੀ ਖੂਬ ਰੰਗ ਬੰਨਿਆਂ। ਸਟੇਜ ਦੀ ਕਾਰਵਾਈ ਸੁਖਰਾਜ ਗੋਂਦਾਰਾ ਅਤੇ ਜਸਕਰਨ ਲੰਡੇ ਵੱਲੋਂ ਬਾਖੂਬੀ ਨਿਭਾਈ ਗਈ। ਸਮਾਗਮ ਦੇ ਅਖੀਰ ਵਿੱਚ ਗੁਰਦਾਸ ਸਿੰਘ ਸੰਧੂ ਨੂੰ ਸਾਹਿਤ ਸਭਾ ਵੱਲੋਂ ਸ਼ਾਲ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆਂ। ਇਸ ਸਮੇਂ ਸੁਖਦੇਵ ਸਿੰਘ ਸੇਵ ਢਿੱਲੋਂ ਮੋਹਦੀਪ ਢਿੱਲੋਂ ਬਿੱਕਰ ਸਿੰਘ ਹਾਂਗਕਾਗ, ਗੁਰਵਿੰਦਰ ਬਰਾੜ, ਜਸਪਾਲ ਸਿੰਘ, ਸੁੱਖਪ੍ਰੀਤ ਸਿੰਘ,  ਪ੍ਰੇਮ ਸਿੰਘ ਬਰਗਾੜੀ ਵਰਿੰਦਰ ਸਿੰਘ ਝੱਖੜਵਾਲਾ ਸੁਖਮੰਦਰ ਸਿੰਘ ਚਾਨੀ ਮਾ. ਜੋਗਿੰਦਰ ਸਿੰਘ ਪ੍ਰਗਟ ਢਿੱਲੋਂ ਜਗਦੇਵ ਗੋਂਦਾਰਾ ਜਸ਼ਨ ਗੋਂਦਾਰਾ ਜਗਨੂੰ ਬਰਗਾੜੀ ਆਦਿ ਹਾਜ਼ਰ ਸਨ।