ਮੇਰੇ ਦਫ਼ਤਰ ਦਾ ਨਾਮ ਲੈ ਕੇ ਪੈਸੇ ਮੰਗਣ ਵਾਲਿਆਂ ਤੋਂ ਲੋਕ ਸੁਚੇਤ ਰਹਿਣ: ਡਾ. ਹਰਜੋਤ

ਮੋਗਾ, 25 ਸਤੰਬਰ (ਜਸ਼ਨ): ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਨਾਂ ਦੇ ਦਫ਼ਤਰ ਅਤੇ ਉਨਾਂ ਦੇ ਨਾਮ ਤੇ ਨਿਗੁਣੀ ਜਿਹੀ ਰਕਮ ਮੰਗ ਕੇ ਲੋਕਾਂ ਨਾਲ ਠੱਗੀਆਂ ਮਾਰਨ ਦੀਆਂ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਡਾ. ਹਰਜੋਤ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਮਾਮਲਾ ਉਹਨਾਂ ਦੇ ਸਾਹਮਣੇ ਆਇਆ ਹੈ ਕਿ ਕੁਝ ਵਿਅਕਤੀ ਉਹਨਾਂ ਦਾ ਅਤੇ ਦਫ਼ਤਰ ਦਾ ਨਾਮ ਲੈ ਕੇ ਪੈਸਿਆਂ ਦੀ ਠੱਗੀ ਮਾਰ ਰਹੇ ਹਨ। ਡਾ. ਹਰਜੋਤ ਨੇ ਆਮ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਉਨਾਂ ਦੇ ਨਾਮ ਤੇ ਪੈਸਿਆਂ ਦੀ ਮੰਗ ਕਰਦਾ ਹੈ ਕਿ ਉਸਦੀ ਜਾਣਕਾਰੀ ਉਨਾਂ ਦੇ ਦਫ਼ਤਰ ਵਿੱਚ ਦਿੱਤੀ ਜਾਵੇ ਅਤੇ ਅਜਿਹੇ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਪੈਸਾ ਨਾ ਦਿੱਤਾ ਜਾਵੇ। ਡਾ. ਹਰਜੋਤ ਨੇ ਕਿਹਾ ਕਿ ਅਜਿਹੇ ਲੋਕਾਂ ਵਲੋਂ ਐਮਰਜੈਂਸੀ ਦਾ ਬਹਾਨਾ ਬਣਾ ਕੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ, ਇਸ ਲਈ ਉਨਾਂ ਦੇ ਦਫ਼ਤਰ ਵਿੱਚੋਂ ਪੁੱਛੇ ਬਿਨਾਂ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਪੈਸਾ ਨਾ ਦਿੱਤਾ ਜਾਵੇ। ਉਨਾਂ ਕਿਹਾ ਕਿ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚ ਲੋਕਾਂ ਵਲੋਂ ਨਿਗੁਣੀ ਜਿਹੀ ਰਕਮ ਮੰਗੀ ਜਾਂਦੀ ਹੈ। ਡਾ. ਹਰਜੋਤ ਨੇ ਕਿਹਾ ਕਿ ਲੋਕਾਂ ਨਾਲ ਉਹਨਾਂ ਦੇ ਨਾਮ ਤੇ ਠੱਗੀਆਂ ਮਾਰਨ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨਾਂ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਟਰੇਸ ਕਰਕੇ ਉਨਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


