ਰਾਜਪੂਤ ਭਲਾਈ ਸੰਸਥਾ ਨੇ ਫਰੀ ਬਲੱਡ ਅਤੇ ਸ਼ੂਗਰ ਚੈੱਕਅੱਪ ਕੈਂਪ ਲਾਇਆ 

ਮੋਗਾ, 24 ਸਤੰਬਰ (ਜਸ਼ਨ)-ਰਾਜਪੂਤ ਭਲਾਈ ਸੰਸਥਾ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਦੀ ਲੜੀ ਤਹਿਤ ਮੋਗਾ ਦੇ ਨੇਚਰ ਪਾਰਕ ਵਿਖੇ ਮੁੱਫਤ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਚੈੱਕਅੱਪ ਕੈਂਪ ਲਾਇਆ ਗਿਆ। ਸਭਾ ਦੇ ਸਰਪ੍ਰਸਤ ਡਾ: ਪ੍ਰੇਮ ਸਿੰਘ ਦੀ ਅਗਵਾਈ ਹੇਠ ਲਗਾਏ ਕੈਂਪ ਦੌਰਾਨ ਪ੍ਰੇਮ ਹਸਪਤਾਲ ਵੱਲੋਂ ਲੈਬਰਾਟਰੀ ਸੇਵਾਵਾਂ ਮੁਹੱਈਆ ਕਰਵਾਉਂਦਿਆਂ ਮਾਹਰ ਤਕਨੀਸ਼ੀਅਨਾਂ ਵੱਲੋਂ 200 ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਚੈੱਕ ਕਰਨ ਦੇ ਨਾਲ ਨਾਲ ਸ਼ੂਗਰ ਲੈਬਲ ਚੈੱਕ ਕੀਤਾ ਗਿਆ । ਇਸ ਮੌਕੇ ਡਾ: ਪਰੇਮ ਸਿੰਘ ਨੇ ਕੈਂਪ ਵਿਚ ਪਹੁੰਚੇ ਸ਼ਹਿਰੀਆਂ ਅਤੇ ਸਭਾ ਮੈਂਬਰਾਂ ਨੂੰ ਬੀਮਾਰੀਆਂ ਤੋਂ ਬੱਚਣ ਲਈ ਜੀਵਨ ਸ਼ੈਲੀ ਵਿਚ ਤਬਦੀਲੀ ਲਿਆਉਣ ਅਤੇ ਨਿਯਮਤ ਤੌਰ ’ਤੇ ਸੈਰ ਕਰਨ ਦੀ ਸਲਾਹ ਦਿੱਤੀ । ਇਸ ਮੌਕੇ ਰਾਜਪੂਤ ਭਲਾਈ ਸੰਸਥਾ ਦੇ ਪ੍ਰਧਾਨ ਭੁਪਿੰਦਰ ਸਿੰਘ ਧੁੰਨਾ ਨੇ ਕੈਂਪ ਲਈ ਵਿੱਤੀ ਸਹਾਇਤਾ ਦੇਣ ਵਾਲੇ ਹਰਮੀਤ ਸਿੰਘ ਬੌਬੀ ਕੰਡਾ ਦਾ ਧੰਨਵਾਦ ਕਰਨ ਉਪਰੰਤ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਭਾ ਮੈਂਬਰਾਂ ਦੇ ਸਹਿਯੋਗ ਅਤੇ ਸ਼ਹਿਰਵਾਸੀਆਂ ਵੱਲੋਂ ਦਿੱਤੇ ਹੰੁਗਾਰੇ ਸਦਕਾ ਅੱਜ ਦਾ ਇਹ ਕੈਂਪ ਪੂਰੀ ਤਰਾਂ ਸਫ਼ਲ ਰਿਹਾ ਹੈ। ਉਹਨਾਂ ਆਖਿਆ ਕਿ ਸਭਾ ਵੱਲੋਂ ਡਾ: ਪਰੇਮ ਹਸਪਤਾਲ ਵਿਖੇ ਜੋੜਾਂ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਵਿਸ਼ੇਸ਼ ਚੈੱਕਅੱਪ ਕੈਂਪ 27 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਲਗਾਇਆ ਜਾ ਰਿਹਾ ਹੈ ਜਿਸ ਵਿਚ ਹੱਡੀਆਂ ਅਤੇ ਜੋੜਾਂ ਦੇ ਟੈਸਟ ਬਿਲਕੁੱਲ ਮੁਫ਼ਤ ਕੀਤੇ ਜਾਣਗੇ। ਕੈਂਪ ਦੌਰਾਨ ਸਕੱਤਰ ਕੁਲਦੀਪ ਸਿੰਘ ਕੋਮਲ,ਕੈਸ਼ੀਅਰ ਵਿਜੇ ਕੰਡਾ ,ਅਮਰਜੀਤ ਸਿੰਘ ਕਲਕੱਤਾ ,ਚਰਨਜੀਤ ਸਿੰਘ ਖੁਖਰਾਣਾ,ਤੇਜਪਾਲ ਸਿੰਘ ਜੌੜਾ,ਸਤਵੰਤ ਜੌੜਾ,ਚਮਕੌਰ ਸਿੰਘ ਭਿੰਡਰ ,ਸੁਰਿੰਦਰ ਸਿੰਘ ਖੀਪਲ , ਰਣਜੀਤ ਸਿੰਘ ਸਭਰੀਨਾ ,ਜਗਜੀਤ ਸਿੰਘ ਜੌੜਾ  ਅਤੇ ਤਪਤੇਜ ਸਿੰਘ ਧੰੁਨਾਂ ਆਦਿ ਨੇ ਕੈਂਪ ਨੂੰ ਸਫ਼ਲ ਬਣਾਉਣ ਲਈ ਭਰਵਾਂ ਯੋਗਦਾਨ ਪਾਇਆ  ।