ਮੈਕਰੋ ਗਲੋਬਲ ਨੇ ਲਗਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਮੋਗਾ,23 ਸਤੰਬਰ (ਜਸ਼ਨ)- ਪੰਜਾਬ ਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਵਿਸ਼ਵ ਪੱਧਰ ਦੀ ਇੰਮੀਗ੍ਰੇਸ਼ਨ ਵਿਚ ਮੋਹਰੀ ਸੰਸਥਾ ਮੈਕਰੋ ਗਲੋਬਲ ਇੰਮੀਗ੍ਰੇਸ਼ਨ ਸਰਵਿਸਜ਼ ਹਜ਼ਾਰਾਂ ਵਿਦਿਆਰਥੀਆਂ ਦੀ ਕਾਨੂੰਨੀ ਢੰਗ ਨਾਲ ਮਦਦ ਕਰਕੇ ਉਨਾਂ ਨੂੰ ਵਿਦੇਸ਼ ਭੇਜ ਚੁੱਕੀ ਹੈ। ਇਸੇ ਕੜੀ ਤਹਿਤ ਸਮਰੱਥ ਚੀਮਾ ਪੁੱਤਰੀ ਸਿਕੰਦਰ ਸਿੰਘ ਸਰਪੰਚ ਰੱਜੀਵਾਲਾ ਦਾ ਕੈਨੇਡਾ ਦੇ ਉੱਚ ਕੋਟੀ ਦੇ ਕਾਲਜ ਸ਼ੈਰੀਡਨ ਕਾਲਜ ਵਿਚ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਗਿਆ। ਇਸ ਮੌਕੇ ਕਮਲਜੀਤ ਸਿੰਘ ਐਮਡੀ ਅਤੇ ਡਾਇਰੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸੰਸਥਾ ਨੇ ਹਮੇਸ਼ਾ ਸਹੀ ਜਾਣਕਾਰੀ ਦੇ ਕੇ ਵਧੀਆ ਕਾਲਜ, ਯੂਨੀਵਰਸਿਟੀਆਂ ਵਿਚ ਦਾਖਲੇ ਦਿਵਾ ਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਣ ਦਾ ਯਤਨ ਕੀਤਾ ਹੈ। ਇਸ ਮੌਕੇ ਸਮਰੱਥ ਚੀਮਾ ਨੇ ਮੈਕਰੋ ਗਲੋਬਲ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।