ਖੂਨਦਾਨ ਸਭ ਤੋਂ ਉੱਤਮ ਦਾਨ-ਵਿਧਾਇਕ ਮਨਜੀਤ ਬਿਲਾਸਪੁਰ

ਨਿਹਾਲ ਸਿੰਘ ਵਾਲਾ,24 ਸਤੰਬਰ (ਜਸ਼ਨ)-ਡਾ. ਜੈ ਸਿੰਘ ਮਠਾੜੂ ਬਲੱਡ ਡੋਨਰਜ਼ ਕਲੱਬ ਦੀਪਗੜ੍ਹ ਵੱਲੋਂ ਲਗਾਏ ਗਏ 10ਵੇਂ ਖ਼ੂਨਦਾਨ ਕੈਂਪ ਦੌਰਾਨ ਪੰਜਾਹ ਯੂਨਿਟ ਖ਼ੂਨਦਾਨ ਕੀਤਾ ਗਿਆ। ਮਰਹੂਮ ਡਾ. ਜੈ ਸਿੰਘ ਮਠਾੜੂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਵਿਖੇ ਕਾਲੇ ਪੀਲੀਏ ਦੇ ਮੁੱਖ ਟੈਸਟ ਦੇ ਕੈਂਪ ਦੌਰਾਨ 120 ਵਿਅਕਤੀਆਂ ’ਚੋਂ 120 ਨਮੂਨੇ ਪਾਜੇਟਵ ਪਾਏ ਗਏ। ਮੁੱਖ ਮਹਿਮਾਨ ਵਜੋਂ ਪਹੁੰਚੇ ਉੱਘੇ ਸਮਾਜ ਡਾ. ਮਨਪ੍ਰੀਤ ਸਿੰਘ ਸਿੱਧੂ ਐਮਡੀ ਨੇ ਕਲੱਬ ਵੱਲੋਂ ਲਗਾਤਾਰ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਾਲੇ ਪੀਲੀਏ ਦੀ ਨਾਮੁਰਾਦ ਬਿਮਾਰੀ ਤੇ ਵੀ ਰੌਸ਼ਨੀ ਪਾਈ। ਇਸ ਕੈਂਪ ਦੌਰਾਨ ਪੁੱਜੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਖ਼ੂਨਦਾਨੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਇਸ ਕਾਰਜ ਸਭ ਤੋਂ ਉੱਤਮ ਕਾਰਜ ਦੱਸਿਆ। ਇਸ ਮੌਕੇ ਕਲੱਬ ਪ੍ਰਧਾਨ ਭੁਪਿੰਦਰ ਸਿੰਘ ਢਿੱਲੋਂ ਤੇ ਜਨਰਲ ਸਕੱਤਰ ਜੋਗਿੰਦਰ ਸਿੰਘ ਮਠਾੜੂ ਨੇ ਕੈਪ ਵਿਚ ਪਹੁੰਚੀਆਂ ਸਨਮਾਨ ਯੋਗ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਵਿਸ਼ੇਸ਼ ਸਨਮਾਨਿਤ ਵੀ ਕੀਤਾ ਅਤੇ 50 ਬੱਚਿਆਂ ਦੇ ਕਰੀਬ ਬੂਟ ਜੁਰਾਬਾਂ ਵੀ ਵੰਡੀਆਂ ਗਈਆਂ। ਇਸ ਮੌਕੇ ਪਿ੍ਰੰ: ਮਹਿੰਦਰ ਕੌਰ ਢਿੱਲੋਂ, ਡਾ. ਬਲਵਿੰਦਰ ਸਿੰਘ, ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਗੁਰਚਰਨ ਸਿੰਘ ਰਾਮਾ, ਸੁਖਰਾਜ ਸਿੰਘ ਰਾਜੂ, ਦਵਿੰਦਰ ਸਿੰਘ ਭਾਗੀਕੇ, ਦਵਿੰਦਰ ਸਿੰਘ ਲੋਟੇ, ਬਲਦੇਵ ਸਿੰਘ ਮਠਾੜੂ, ਪ੍ਰਧਾਨ ਜਗਦੀਪ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ, ਬਰਿੰਦਰ ਸ਼ਰਮਾ, ਸੁਖਦੇਵ ਸਿੰਘ, ਜਗਰਾਜ ਸਿੰਘ ਤੋਂ ਇਲਾਵਾ ਕਲੱਬ ਆਗੂ ਹਾਜ਼ਰ ਸਨ।


