ਪੰਜਾਬੀ ਸਾਹਿਤ ਸਭਾ ਬਰਗਾੜੀ ਵੱਲੋਂ ਗੁਰਦਾਸ ਸਿੰਘ ਸੰਧੂ ਨਾਲ ਰੂਬਰੂ ਪ੍ਰੋਗਰਾਮ 24 ਸਤੰਬਰ ਨੂੰ

ਬਰਗਾੜੀ, 23 ਸਤੰਬਰ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ)- ਪੰਜਾਬੀ ਸਾਹਿਤ ਸਭਾ ਬਰਗਾੜੀ ਵੱਲੋਂ ਆਪਣੇ ਸਾਹਿਤਕ ਸਮਾਗਮਾ ਦੀ ਲੜੀ ਨੂੰ ਅੱਗੇ ਤੋਰਦਿਆ ਸਰਕਾਰੀ ਐਲੀਮੈਟਰੀ ਸਕੂਲ ਬਰਗਾੜੀ-1 ਵਿਖੇ 24 ਸਤੰਬਰ ਨੂੰ ਸਵੇਰੇ 11 ਵਜੇ ਰੂਬਰੂ ਪ੍ਰੋਗਰਾਮ ਕਰਵਾਇਆਂ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਬੁਰਜ ਹਰੀਕਾ ਅਤੇ ਨੌਜਵਾਨ ਲੇਖਕ ਮਨਪ੍ਰੀਤ ਸਿੰਘ ਬਰਗਾੜੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਖਿਤਾਬ ਗੀਤ ਨਾਲ ਚਰਚਾ ਵਿੱਚ ਆਏ ਗਾਇਕ ਅਤੇ ਸਾਹਿਤਕਾਰ ਗੁਰਦਾਸ ਸਿੰਘ ਸੰਧੂ ਨੂੰ ਸਰੋਤਿਆਂ ਦੇ ਰੂਬਰੂ ਕਰਵਾਇਆਂ ਜਾਵੇਗਾ। ਸਮਾਜ ਪ੍ਰਤੀ ਉਸਾਰੂ ਅਤੇ ਨਰੋਆਂ ਸਾਹਿਤ ਲਿਖਣ ਤੇ ਗਾਉਣ ਵਾਲੇ ਇਸ ਨੌਜਵਾਨ ਗਾਇਕ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ ਇਸ ਦੇ ਨਾਲ ਹੀ ਉੱਘੇ ਗਾਇਕ ਹਰਭਜਨ ਮਾਨ ਤੇ ਗੁਰਸੇਵਕ ਮਾਨ ਦੀ ਐਲਬੰਮ ਸਤਰੰਗੀ ਪੀਂਘ ਦਾ ਪੋਸਟਰ ਵੀ ਰਿਲੀਜ਼ ਕੀਤਾ ਜਾਵੇਗਾ। ਜੋ ਨਿੱਘਰ ਚੁੱਕੀ ਪੰਜਾਬੀ ਗਾਇਕੀ ਲਈ ਇੱਕ ਸੁਨੇਹਾ ਹੈੈੈੈ। ਇਸ ਤੋਂ ਇਲਾਵਾ ਇਲਾਕੇ ਭਰ ਦੇ ਸਾਹਿਤਕਾਰ ਅਤੇ ਗੀਤਕਾਰ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕਰਨਗੇ। ਇਸ ਸਮੇਂ ਸੁਖਰਾਜ ਗੋਂਦਾਰਾ, ਸੂਬੇਦਾਰ ਮੁਨਸ਼ੀ ਸਿੰਘ ਟੇਕ ਚੰਦ ਅਰਸ਼ੀ ਦਰਸ਼ਨ ਸਿੰਘ ਝੋਟੀਵਾਲਾ ਪ੍ਰੇਮ ਸਿੰਘ ਬਰਗਾੜੀ, ਬੇਅੰਤ ਗਿੱਲ ਭਲੂਰ, ਗੁਰਪ੍ਰੀਤ ਮਾਨ ਮੌੜ, ਬਲਵਿੰਦਰ ੰਿਸੰਘ ਚਾਨੀ ਗੁਰਮੇਲ ਸਿੰਘ ਗੋਂਦਾਰਾ ਜਗਤਾਰ ਭਾਈਰੂਪਾ ਗੁਰਭੇਜ ਸਿੰਘ ਬਹਿਬਲ ਕਲਾਂ, ਅੰਗਰੇਜ ਸਿੰਘ ਭੱਟੀ ਆਦਿ ਹਾਜ਼ਰ ਸਨ।


