ਵਿਸ਼ਵ ਕੈਂਸਰ ਦਿਵਸ ਮੌਕੇ ਕੈਂਬਰਿੱਜ ਇੰਟਰਨੈਸ਼ਨਲ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ

ਮੋਗਾ, 22 ਸਤੰਬਰ (ਜਸ਼ਨ)-ਅੱਜ ਵਿਸ਼ਵ ਕੈਂਸਰ ਦਿਵਸ ਮੌਕੇ ਕੈਂਬਰਿੱਜ ਇੰਟਰਨੈਸ਼ਨਲ ਸਕੂਲ ਵਿਖੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਕੈਂਸਰ ਦੀ ਬੀਮਾਰੀ ਨਾਲ ਪੀੜਤ ਸਕੂਲ ਪਿ੍ਰੰਸੀਪਲ ਸਵਰਗੀ ਸ਼੍ਰੀਮਤੀ ਰਾਧਾ ਮਹਿਰੋਤਰਾ ਦੀ ਯਾਦ ਵਿਚ ਕਰਵਾਏ ਇਸ ਸੈਮੀਨਾਰ ਦੌਰਾਨ ਇਸ ਨਾਰਮੁਰਾਦ ਬੀਮਾਰੀ ਦੇ ਵੱਖ ਵੱਖ ਪਹਿਲੂਆਂ ਸਬੰਧੀ ਜਾਣਕਾਰੀ ਦਿੱਤੀ ਗਈ। ਰੋਕੋ ਕੈਂਸਰ ਦੇ ਰਾਜਦੂਤ ਸ: ਕੁਲਵੰਤ ਸਿੰਘ ਧਾਲੀਵਾਲ ਨੇ ਇਸ ਸੈਮੀਨਾਰ ਦੌਰਾਨ ਆਖਿਆ ਕਿ ਇਸ ਨਾਰਮੁਰਾਦ ਬੀਮਾਰੀ ਦੀ ਰੋਕਥਾਮ ਲਈ ਸਾਰਿਆਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ । ਉਹਨਾਂ ਦੱਸਿਆ ਕਿ ਇਸ ਵਾਰ ਵਿਸ਼ਵ ਕੈਂਸਰ ਦਿਵਸ ‘ਤੇ ਸੰਸਥਾ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਹਿਤ ਇਕ ਕਰੋੜ ਇਸ਼ਤਿਹਾਰ ਛਪਵਾਇਆ ਗਿਆ ਹੈ । ਉਹਨਾਂ ਦੱਸਿਆ ਕਿ 43 ਦੇਸ਼ਾਂ ਵਿਚ ਉਹਨਾਂ ਦੀ ਸੰਸਥਾ ਲੋਕਾਂ ਨੂੰ ਜਾਗਰੂਕ ਕਰਨ ਦਾ ਅਭਿਆਨ ਚਲਾ ਰਹੀ ਹੈ। ਉਹਨਾਂ ਕਿਹਾ ਕਿ ਸਹੀ ਸਮੇਂ ’ਤੇ ਜਾਂਚ ,ਇਲਾਜ ਅਤੇ ਕੁਝ ਸਾਵਧਾਨੀਆਂ ਦੁਆਰਾ ਇਸ ਨਾਮੁਰਾਦ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਸਕੂਲ ਵਿਦਿਆਰਥੀਆਂ ਨੇ ਕੈਂਸਰ ਦੀ ਭਿਆਨਕ ਬੀਮਾਰੀ ਨਾਲ ਸਬੰਧਤ ਸਕਿੱਟ ਪੇਸ਼ ਕਰਦਿਆਂ ਇਸ ਬੀਮਾਰੀ ਪ੍ਰਤੀ ਗੰਭੀਰ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਗਿਆਰਵੀਂ ਅਤੇ ਬਾਹਰਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਡਾਕੂਮੈਂਟਰੀ ਵੀ ਪੇਸ਼ ਕੀਤੀ ਗਈ। ਇਸ ਮੌਕੇ ਡਾ: ਸ਼ਾਲਨੀ ਵੱਲੋਂ ਪ੍ਰੀ ਕੈਂਸਰ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ । ਇਸ ਮੌਕੇ ਸਕੂਲ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ,ਪ੍ਰੈਜ਼ੀਡੈਂਟ ਸ: ਕੁਲਦੀਪ ਸਿੰਘ ਸਹਿਗਲ,ਵਾਈਸ ਪ੍ਰੈਸੀਡੈਂਟ ਡਾ: ਇਕਬਾਲ ਸਿੰਘ ,ਸ਼੍ਰੀ ਪ੍ਰਮੋਦ ਗੋਇਲ ਅਤੇ ਡਾ: ਗੁਰਚਰਨ ਸਿੰਘ , ਸਕੂਲ ਐਡਮਿਨਸਟਰੇਟਰ ਮੈਡਮ ਪਰਮਜੀਤ ਕੌਰ ਅਤੇ ਪਿ੍ਰੰਸੀਪਲ ਮੈਡਮ ਸਤਵਿੰਦਰ ਕੌਰ ਵੀ ਹਾਜ਼ਰ ਸਨ। ਸੈਮੀਨਾਰ ਦੇ ਅੰਤ ਵਿਚ ਦਵਿੰਦਰਪਾਲ ਸਿੰਘ ਰਿੰਪੀ ਨੇ ਸ: ਕੁਲਵੰਤ ਸਿੰਘ ਧਾਲੀਵਾਲ ਨੂੰ ਉਹਨਾਂ ਵੱਲੋਂ ਕੀਤੇ ਜਾ ਰਹੇ ਨੇਕ ਕਾਰਜਾਂ ਲਈ ਉਹਨਾਂ ਨੂੰ ਸਨਮਾਨਿਤ ਕੀਤਾ।


