ਸੰਘਣੀ ਅਬਾਦੀ ‘ਚ ਟਾਵਰ ਲੱਗਣ ਦੇ ਵਿਰੋਧ ‘ਚ ਪਾਣੀ ਵਾਲੀ ਟੈਂਕੀ ਤੇ ਚੜੇ ਪਿੰਡ ਨਿਵਾਸੀ

ਬਰਗਾੜੀ ,21 ਸਤੰਬਰ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ) ਪਿੰਡ ਬਹਿਬਲ ਖੁਰਦ (ਨਿਆਮੀਵਾਲਾ) ਵਿਖੇ ਰਿਲਾਇੰਸ ਜੀਓ ਕੰਪਨੀ ਵੱਲੋਂ ਪਿੰਡ ਦੀ  ਸੰਘਣੀ ਅਬਾਦੀ ਦੇ ਵਿਚਕਾਰ ਮੋਬਾਇਲ ਟਾਵਰ ਲਾਇਆ ਜਾ ਰਿਹਾ ਹੈੇ ਜਿਸ ਦਾ ਪਿੰਡ ਨਿਵਾਸੀਆਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਮੌਕੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟਾਵਰ ਪਿਛਲੇ ਲੱਗਭਗ ਤਿੰਨ ਮਹੀਨੇ ਪਹਿਲਾ ਲੱਗਣਾ ਸ਼ੁਰੂ ਹੋਇਆ ਸੀ ਤਾਂ ਪਿੰਡ ਨਿਵਾਸੀ ਉਸ ਸਮੇਂ ਤੋਂ ਹੀ ਇਸ ਦਾ ਵਿਰੋਧ ਕਰਦੇ ਆ ਰਹੇ ਹਨ। ਉਸ ਸਮੇਂ ਵੀ ਪਿੰਡ ਦੇ ਕੁਝ ਨੌਜਵਾਨ ਪਾਣੀ ਵਾਲੀ ਟੈਂਕੀ ਤੇ  ਜਾ ਚੜ ਗਏ ਸਨ। ਜਿਨਾਂ ਨੂੰ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਦ ਉਤਾਰ ਲਿਆ ਗਿਆ। ਇਸ ਤੋਂ ਬਾਦ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਵੀ ਇਸ ਟਾਵਰ ਦੇ ਕੰਮ ਨੂੰ ਰੋਕਣ ਦੇ ਹੁਕਮ ਜਾਰੀ ਕੀਤੇ ਸਨ ਪ੍ਰੰਤੂ ਇਸ ਦੇ ਬਾਵਜੂਦ ਇਸ ਟਾਵਰ ਦੀ ਉਸਾਰੀ ਦਾ ਕੰਮ ਕੰਪਨੀ ਵੱਲੋਂ ਫਿਰ ਸ਼ੁਰੂ ਕਰ ਦਿੱਤਾ ਗਿਆ। ਜਿਸ ਦਾ ਅੱਜ ਫਿਰ ਪਿੰਡ ਨਿਵਾਸੀਆਂ ਨੇ ਪਾਣੀ ਵਾਲੀ ਟੈਂਕੀ ਤੇ ਚੜ ਕਿ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਸਮੇਂ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕਿ ਪਿੰਡ ਦੇ ਮੋਹਤਬਾਰ ਵਿਅਕਤੀਆਂ ਨਾਲ ਗੱਲਬਾਤ ਕੀਤੀ ਅਤੇ ਟਾਵਰ ਨਾ ਲਾਏ ਜਾਣ ਦਾ ਪੂਰਨ ਭਰੋਸਾ ਦਿਵਾਇਆ ਪ੍ਰੰਤੂ ਉਨਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਹੁਣ ਉਹ ਉਸ ਸਮੇਂ ਤੱਕ ਟੈਂਕੀ ਤੋਂ ਹੇਠਾਂ ਨਹੀਂ ਉਤਰਨਗੇ ਜਦੋਂ ਤੱਕ ਇਸ ਟਾਵਰ ਨੂੰ ਅਬਾਦੀ ‘ਚ ਬਾਹਰ ਨਹੀਂ ਕੱਢਿਆਂ ਜਾਂਦਾ।  ਇਸ ਸਮੇਂ ਆਮ ਆਦਮੀ ਪਾਰਟੀ ਦੇ ਹਲਕਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵੀ ਪਿੰਡ ਨਿਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਆਪਣੇ ਵੱਲੋਂ ਅਤੇ ਆਪਣਂੀ ਪਾਰਟੀ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਸਮੇਂ ਮਹਿੰਦਰ ਸਿੰਘ ਪੰਚ, ਮੇਜਰ ਸਿੰਘ, ਸੁਖਰਾਜ ਸਿੰਘ, ਬੂਟਾ ਸਿੰਘ, ਹਰਬੰਸ ਸਿੰਘ ਕਾਲਾ ਨੰਬਰਦਾਰ, ਬਲਵਿੰਦਰ ਸਿੰਘ, ਗੁਰਮੀਤ ਸਿੰਘ, ਕੌਰ ਸਿੰਘ, , ਜਸਮੇਲ ਸਿੰਘ ਬਰਾੜ, ਖੁਸ਼ਕਰਨ ਸਿੰਘ, ਰਾਮ ਸਿੰਘ ਬਰਾੜ, ਰਣਧੀਰ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਢਿੱਲੋ, ਕੇਵਲ ਸ਼ਰਮਾਂ, ਸੁਖਪਾਲ ਸ਼ਰਮਾਂ, ਕੁਲਵੀਰ ਸਿੰਘ, ਸਤਨਾਮ ਸਿੰਘ ਆਦਿ ਹਾਜਰ ਸਨ।