ਪਿੰਡ ਖੋਸਾ ਪਾਂਡੋ ਵਿਖੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡੀ

ਮੋਗਾ,21 ਸਤੰਬਰ (ਜਸ਼ਨ)-ਮੋਗਾ ਹਲਕੇ ਦੇ ਪਿੰਡ ਖੋਸਾ ਪਾਂਡੋਂ ਵਿਖੇ ਨੀਲੇ ਕਾਰਡ ਧਾਰਕਾਂ ਨੂੰ ਸਸਤੀ ਕਣਕ ਦੀ ਵੰਡ ਕੀਤੀ ਗਈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਦੇ ਪੀ.ਏ. ਡਾ. ਜੀ.ਐਸ. ਗਿੱਲ, ਪਲੈਨਿੰਗ ਅਤੇ ਕੋਆਰਡੀਨੇਸ਼ਨ ਸੈਲ ਪੰਜਾਬ ਦੇ ਉੱਪ ਚੇਅਰਮੈਨ ਗੁਰਸੇਵਕ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਪਹੁੰਚੇ। ਪਿੰਡ ਖੋਸਾ ਪਾਂਡੋਂ ਵਿਖੇ ਸਰਪੰਚ ਮੇਜਰ ਸਿੰਘ ਤੂਰ, ਬੇਅੰਤ ਸਿੰਘ ਖੋਸਾ ਪਾਂਡੋ ਬਲਾਕ ਪ੍ਰਧਾਨ, ਗੋਵਿੰਦਰ ਸਿੰਘ ਚੈਅਰਮੈਨ ਮਿਡ-ਡੇ-ਮੀਲ, ਗੁਰਦੀਪ ਸਿੰਘ ਪੰਚ, ਹਰਜਿੰਦਰ ਸਿੰਘ ਪੰਚ, ਮਹਿੰਦਰ ਕੌਰ ਪੰਚ, ਅਸ਼ੋਕ ਸ਼ਰਮਾ ਆਦਿ ਨੇ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ। ਇਸ ਮੌਕੇ ਤੇ ਮਹਿਮਾਨਾਂ ਨੇ ਕਣਕ ਦੀ ਵੰਡ ਸ਼ੁਰੂ ਕਰਵਾਈ। ਇਸ ਮੌਕੇ ਤੇ ਬੂਟਾ ਸਿੰਘ ਸਾਬਕਾ ਪ੍ਰਧਾਨ, ਸੁਖਮੰਦਰ ਸਿੰਘ ਸੋਸਾਇਟੀ ਪ੍ਰਧਾਨ, ਕੁਲਵੰਤ ਸਿੰਘ ਚੇਅਰਮੈਨ, ਨਿਰਮਲ ਸਿੰਘ, ਦਵਿੰਦਰ ਸਿੰਘ, ਪਵਿੱਤਰ ਸਿੰਘ ਯੂਥ ਕਾਂਗਰਸ ਆਗੂ, ਰਣਜੀਤ ਸਿੰਘ ਡੀਪੂ ਹੋਲਡਰ, ਜੋਤੀ, ਕੁਲਦੀਪ ਸਿੰਘ, ਮੰਗਲ ਸਿੰਘ, ਨਿਰੰਜਣ ਸਿੰਘ, ਸਤਨਾਮ ਸਿੰਘ ਮਹੇਸ਼ਰੀ ਆਦਿ ਹਾਜ਼ਰ ਸਨ।