ਨਸ਼ਾ ਵਿਰੋਧੀ ਲੇਖ ਮੁਕਾਬਲੇ ਕਰਵਾਏ

 ਘੱਲ ਕਲਾਂ,21 ਸਤੰਬਰ (ਜਸ਼ਨ)-ਪਿੰਡ ਘੱਲ ਕਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਸਕੂਲ ਦੇ ਪਿ੍ਰੰ: ਹਰਜਿੰਦਰ ਸਿੰਘ ਢੰਡਾਲ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਲੇਖ ਮੁਕਾਬਲੇ ਕਰਵਾਏ ਗਏ, ਜਿਸ ਵਿਚ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਪਿ੍ਰੰ: ਹਰਜਿੰਦਰ ਸਿੰਘ ਢੰਡਾਲ ਨੇ ਨਸ਼ਿਆਂ ਪ੍ਰਤੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਖਾਣ ਵਾਲਾ ਮਨੁੱਖ ਕਦੇ ਵੀ ਮਹਾਨ ਨਹੀਂ ਬਣ ਸਕਦਾ, ਉਸ ਦੀ ਸਮਾਜ ਵਿਚ ਕੋਈ ਇੱਜ਼ਤ ਨਹੀਂ ਰਹਿ ਜਾਂਦੀ। ਉਨਾਂ ਕਿਹਾ ਕਿ ਨਸ਼ਾ ਖਾਣ ਵਾਲਾ ਵਿਅਕਤੀ ਚੰਗੇ ਸਮਾਜ ਦੀ ਸਿਰਜਣਾ ਬਿਲਕੁਲ ਨਹੀਂ ਕਰ ਸਕਦਾ। ਇਸ ਮੌਕੇ ਨਸ਼ਿਆਂ ਵਿਰੁੱਧ ਲੇਖ ਲਿਖਣ ਵਾਲੇ ਬੱਚਿਆਂ ਵਿਚੋਂ ਫਸਟ, ਸੈਕਿੰਡ, ਥਰਡ ਆਉਣ ਵਾਲੇ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਸਮੂਹ ਸਟਾਫ ਨੂੰ ਵੀ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹਿੰਦਰ ਸਿੰਘ, ਬਲਜੀਤ ਕੌਰ, ਗੁਰਪ੍ਰੀਤ ਸਿੰਘ ਘਾਲੀ, ਪਰਮਿੰਦਰ ਕੌਰ ਡਰੋਲੀ ਭਾਈ, ਗੁਰਪਿੰਦਰ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ ਮੌਜੂਦ ਸੀ।