ਐਡਵੋਕੇਟ ਰਾਜਪਾਲ ਤੇ ਵਿਧਾਇਕ ਬਿਲਾਸਪੁਰ ਵੱਲੋਂ ਲੋੜਵੰਦਾਂ ਨੂੰ ਪੀਣ ਵਾਲੇ ਪਾਣੀ ਲਈ ਮੋਟਰਾਂ ਦਾ ਉਦਘਾਟਨ

ਨਿਹਾਲ ਸਿੰਘ ਵਾਲਾ,ਸਤੰਬਰ (ਜਸ਼ਨ):ਪਿੰਡ ਸੈਦੋਕੇ ਵਿਖੇ ਲੋੜਵੰਦਾਂ ਲਈ ਪੀਣ ਵਾਲੇ ਪਾਣੀ ਲਈ ਐਮ.ਪੀ ਕੋਟੇ ਦੀ ਰਕਮ ਨਾਲ 2 ਲੱਖ ਦੀ ਲਾਗਤ ਨਾਲ ਲਗਾਈਆਂ ਗਈਆਂ 4 ਮੱਛੀ ਮੋਟਰਾਂ ਦਾ ਉਦਘਾਟਨ ਐਮ.ਪੀ.ਪ੍ਰੋਫੈਸਰ ਸਾਧੂ ਸਿੰਘ ਦੇ ਸਪੁੱਤਰ ਐਡਵੋਕੇਟ ਰਾਜਪਾਲ ਸਿੰਘ ਤੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਕੀਤਾ ਗਿਆ। ਇਸ ਮੌਕੇ ਐਡਵੋਕੇਟ ਰਾਜਪਾਲ ਤੇ ਵਿਧਾਇਕ ਬਿਲਾਸਪੁਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਰਵੇਸ ਸਿਆਸਤਦਾਨ ਲੋਕ ਸਭਾ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਪਿੰਡਾਂ ਨੂੰ ਗਰਾਂਟਾ ਜਾਰੀ ਕਰਵਾਉਂਣ ਵਿਚ ਹੋਰਨਾਂ ਲੋਕ ਸਭਾ ਮੈਂਬਰਾਂ ਨਾਲੋਂ ਮੋਹਰੀ ਰਹੇ ਹਨ। ਉਨਾਂ ਇਹ ਵੀ ਦੱਸਿਆ ਕਿ ਪ੍ਰੋ. ਸਾਧੂ ਸਿੰਘ ਵੱਲੋਂ ਜਿੱਥੇ ਪਿੰਡਾਂ ਦੇ ਵਿਕਾਸ ਲਈ ਗਰਾਂਟਾ ਦੇ ਵਧੇਰੇ ਗੱਫੇ ਦਿੱਤੇ ਹਨ, ਉੱਥੇ ਵਿਦਿਆਰਥੀਆਂ ਦੇ ਭਵਿੱਖ ਦੀ ਚਿੰਤਾਂ ਕਰਦਿਆਂ ਉੱਨਾਂ ਵੱਲੋਂ ਸਰਕਾਰੀ ਸਕੂਲਾਂ ਲਈ ਬਹੁਤ ਸਾਰੀਆਂ ਗਰਾਂਟਾ ਜਾਰੀ ਕਰਵਾਈਆਂ ਗਈਆਂ ਹਨ। ਇਸ ਮੌਕੇ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਪਿੰਡਾਂ ਦੇ ਹੋਰ ਵਧੇਰੇ ਵਿਕਾਸ ਲਈ ਵੱਡੀਆਂ ਗਰਾਂਟਾ ਲੈਣ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਇਸ ਮੌਕੇ ਸਮੂਹ ਨਗਰ ਨਿਵਾਸੀਆਂ ਵੱਲੋਂ ਐਮ.ਪੀ.ਪ੍ਰੋ.ਸਾਧੂ ਸਿੰਘ ਦਾ ਗਰਾਂਟ ਦੇਣ ਬਦਲੇ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਉਦਘਾਟਨ ਸਮਾਰੋਹ ਤੇ ਪੁੱਜੇ ਐਡਵੋਕੇਟ ਰਾਜਪਾਲ ਸਿੰਘ ਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਉਚੇਚੇ ਤੌਰ ਤੇ ਸਨਮਾਤਿ ਵੀ ਕੀਤਾ ਗਿਆ। ਇਸ ਸਮੇਂ ਪਿੰਡ ਦੀ ਪੰਚਾਇਤ ਸਮੇਤ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਅਤੇ ਆਮ ਆਦਮੀ ਪਾਰਟ ਦੇ ਵਲੰਟੀਅਰ ਹਾਜ਼ਰ ਸਨ।


