ਐਮ.ਐਲ.ਏ ਡਾ. ਹਰਜੋਤ ਕਮਲ  ਸਿੰਘ ਅਤੇ ਮੇਅਰ ਅਕਸ਼ਿਤ ਜੈਨ ਨੇ ਨਿਰਮਾਣ ਕਾਰਜਾਂ ਦਾ ਜਾਇਜਾ ਲਿਆ

ਮੋਗਾ, 19 ਸਤੰਬਰ (ਜਸ਼ਨ): ਮੋਗਾ ਹਲਕੇ ਦੇ ਵਾਰਡ ਨੰਬਰ 41 ਵਿਖੇ 2 ਨਿੳੂ ਟਾੳੂਨ ਵਿਖੇ ਬਣਨ ਵਾਲੀ ਨਵੀਂ ਸੜਕ ਦੇ ਨਿਰਮਾਣ ਕਾਰਜਾਂ ਦਾ ਜਾਇਜਾ ਲੈਣ ਲਈ ਵਿਸ਼ੇਸ਼ ਤੌਰ ਤੇ ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ, ਮੇਅਰ ਅਕਸ਼ਿਤ ਜੈਨ ਪਹੁੰਚੇ। ਇਸ ਮੌਕੇ ਤੇ ਡਾ. ਹਰਜੋਤ ਨੇ ਸੜਕ ਦੇ ਨਿਰਮਾਣ ਕਾਰਜਾਂ ਦਾ ਜਾਇਜਾ ਲਿਆ ਅਤੇ ਸੜਕ ਦਾ ਕੰਮ ਵਧੀਆਂ ਢੰਗ ਨਾਲ ਅਤੇ ਵਧੀਆਂ ਮੀਟਿਰੀਅਲ ਨਾਲ ਤਿਆਰ ਕਰਨ ਦੇ ਆਦੇਸ਼ ਦਿੱਤੇ। ਡਾ. ਹਰਜੋਤ ਨੇ   ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਗਾ ਹਲਕੇ ਦੇ ਵਿਕਾਸ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ ਅਤੇ ਜਲਦ ਹੀ ਮੋਗਾ ਹਲਕੇ ਦੇ ਕਾਇਆ ਕਲਪ ਕਰਕੇ ਮੋਗਾ ਨੂੰ ਆਧੁਨਿਕ ਢੰਗਾਂ ਨਾਲ ਲੈਸ ਹਲਕਾ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣਗੇ। ਇਸ ਮੌਕੇ ਤੇ ਸਾਹਿਲ ਅਰੋੜਾ ਨੇ ਐਮ.ਐਲ.ਏ. ਡਾ. ਹਰਜੋਤ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਅਤੇ ਸੜਕ ਦਾ ਨਿਰਮਾਣ ਸ਼ੁਰੂ ਕਰਵਾਉਣ ਲਈ ਉਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਗੋਵਰਧਨ ਪੋਪਲੀ ਐਮ.ਸੀ., ਅਸ਼ੋਕ ਧਮੀਜਾ ਐਮ.ਸੀ., ਜਤਿੰਦਰ ਅਰੋੜਾ, ਗੁਰਪ੍ਰੀਤ ਸਿੰਘ ਸਚਦੇਵਾ ਐਮ.ਸੀ., ਵੀਰਭਾਨ ਦਾਨਵ ਐਮ.ਸੀ, ਨਰਿੰਦਰ ਬਾਲੀ, ਲਲਿਤ ਕੁਮਾਰ ਵਿਗ, ਗਗਨ ਨੌਹਰੀਆ, ਪ੍ਰਵੀਨ ਮੱਕੜ, ਲਵਦੀਪ ਸਿੰਘ ਗਿੱਲ ਐਸ.ਐਚ.ਓ. ਸਿਟੀ-2 ਤੋਂ ਇਲਾਵਾ ਭਾਰੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ।