ਮੋਗਾ ਦੇ ਪਿੰਡ ਲੋਪੋਂ ’ਚ ਗੈਗਸਟਰ ਰਵੀ ਲੋਪੋਂ ਦਾ ਦਿਨ- ਦਿਹਾੜੇ ਗੋਲੀਆਂ ਮਾਰ ਕੇ ਕਤਲ
ਲੋਪੋਂ, 18 ਸਤੰਬਰ ( ਚਮਕੌਰ ਸਿੰਘ ਲੋਪੋਂ) ਇਸ ਖ਼ੇਤਰ ਦੇ ਪਿੰਡ ਲੋਪੋਂ ਵਿਖੇ ਸ਼ਾਮ ਸਵਾ ਕੁ ਚਾਰ ਵਜੇ ਦੇ ਕਰੀਬ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਮੁੱਖ ਅੱਡੇ ਵਿਚਕਾਰ ਦੌਧਰ ਚੌਂਕ ‘ਚ ਗੈਗਸਟਰ ਅਰਵਿੰਦਰ ਸਿੰਘ ਰਵੀ ਲੋਪੋਂ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਉਸ ਵੇਲੇ ਵਾਪਰੀ ਜਦੋਂ ਰਵੀ ਲੋਪੋਂ ਆਪਣੇ ਟਰੈਕਟਰ ਤੇ ਆਪਣੇ ਖ਼ੇਤ ਨੂੰ ਜਾ ਰਿਹਾ ਸੀ ਤਾਂ ਜਦੋਂ ਪਿੰਡ ਬੱਸ ਅੱਡੇ ਨੇੜੇ ਪਹੁੰਚਿਆਂ ਤਾਂ ਦੋ ਮੋਟਰਸਾਇਕਲਾ ’ਤੇ ਸਵਾਰ ਅਣਪਛਾਤੇ ਚਾਰ ਨੌਜ਼ਵਾਨਾਂ ਨੇ ਰਵੀ ਲੋਪੋਂ ਦੇ ਗੋਲੀ ਮਾਰਨ ਦੀ ਕੋਸ਼ਿਸ ਕੀਤੀ ਤਾ ਰਵੀ ਤਰੁੰਤ ਹਮਲਵਰਾਂ ਤੋਂ ਬਚਣ ਲਈ ਦੌਧਰ ਚੌਕ ਚੋ ਪਿੰਡ ਵਾਲੀ ਗਲੀ ਭੱਜ ਲਿਆਂ ਜਿਥੇ ਉਹ ਥੋੜਾ ਅੱਗੇ ਲਛਮਣ ਜ਼ਿਉਲਰਜ ਦੀ ਦੁਕਾਨ ਵਿਚ ਦਾਖਲ ਹੋ ਗਿਆ ਪ੍ਰੰਤੂ ਹਮਲਾਵਰ ਪਿੱਛੇ ਜਾ ਕੇ ਦੁਕਾਨ ਵਿਚ ਜਾ ਦਾਖ਼ਲ ਹੋਏ ਜਿਥੇ ਦੁਕਾਨ ਮਾਲਕ ਲਛਮਣ ਸਿੰਘ ਦੇ ਬਜੁਰਗ ਪਿਤਾ ਇਕ ਦਮ ਘਬਰਾ ਗਿਆ ਅਤੇ ਦੁਕਾਨ ਅੰਦਰ ਖਰੀਦ ਦਾਰੀ ਕਰ ਰਹੇ ਕੁਝ ਵਿਅਕਤੀ ਵੀ ਸਹਿਮ ਗਏ ਅਤੇ ਦੁਕਾਨ ਮਾਲਕ ਲਛਮਣ ਸਿੰਘ ਨੇ ਹਮਲਾਵਰਾ ਨੂੰ ਰੋਕਣ ਦੀ ਵੀ ਕਾਫੀ ਕੋਸ਼ਿਸ ਕੀਤੀ ਅਤੇ ਸੀ.ਸੀ.ਟੀ.ਸੀ ਕੈਮਰਿਆਂ ਵਿੱਚ ਸਾਰੀ ਵਾਰਦਾਤ ਕੈਂਦ ਹੋ ਗਈ ਜਿਸ ਦੀ ਜਾਂਚ ਕਰਦੇ ਪੁਲਸ ਅਧਿਕਾਰੀਆਂ ਮੁਤਾਬਕ ਇਕ ਹਮਲਾਵਾਰਾ ਕੋਲ ਬਾਰਾ ਬੋਰ ਰਾਇਫਲ ਸੀ ਜਿਸ ਨੂੰ ਤਾਂ ਰਵੀ ਨੇ ਗੋਲੀ ਚਲਾਉਣ ਤੋਂ ਰੋਕੀ ਰੱਖਿਆਂ ਪਰ ਉਦੋਂ ਤੱਕ ਨਾਲ ਦੇ ਹਮਲਾਵਰ ਨੇ 32 ਬੋਰ ਪਿਸਟਲ ਨਾਲ ਰਵੀ ਦੀ ਬੱਖੀ ਵਿਚ ਗੋਲੀ ਮਾਰੀ ਜਿਸ ਨਾਲ ਰਵੀ ਦੁਕਾਨ ਅੰਦਰ ਢਹਿ ਢੇਰੀ ਹੋ ਗਿਆ ਅਤੇ ਹਮਲਾਵਰਾ ਨੇ ਇਕ ਹੋਰ ਪਿਛੇ ਦੀ ਫਾਇਰ ਮਾਰਿਆਂ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜਖ਼ਮੀ ਹਾਲਾਤ ਵਿਚ ‘ਚ ਰਵੀ ਲੋਪੋਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਰਤਕ ਐਲਾਨ ਦਿੱਤਾ। ਪੁਲਸ ਅਧਿਕਾਰੀਆਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਤਲਾਂ ਦੀ ਉਮਰ 25-30 ਸਾਲ ਤੱਕ ਸੀ, ਉਨ੍ਹਾਂ ਦੇ ਸਿਰ ਮੋਨੇ ਸਨ। ਪੁਲਿਸ ਅਨੁਸਾਰ ਇਸ ਨੌਜਵਾਨ ਦੇ ਦੋ ਸਾਲ ਤੋਂ ਆਮ ਜ਼ਿੰਦਗੀ ਬਸ਼ਰ ਕਰ ਰਿਹਾ ਸੀ, ਉਸ ਤੋਂ ਪਹਿਲਾਂ ਉਸ ’ਤੇ ਲੜਾਈ ਝਗੜਿਆਂ ਦੇ 6-7 ਮੁਕੱਦਮੇ ਦਰਜ ਹਨ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਗੈਗਸਟਰ ਰਵੀ ਲੋਪੋਂ ਸਿਰਕੱਢ ਕਾਂਗਰਸੀ ਆਗੂ ਜਗਜੀਤ ਸਿੰਘ ਲੋਪੋਂ ਦਾ ਭਤੀਜਾ ਹੈ ਅਤੇ ਪਿਛਲੇ ਕੁਝ ਸਮੇਂ ਪਹਿਲਾ ਉਸ ਦੀ ਸ਼ਾਦੀ ਹੋ ਗਈ ਸੀ ਉਸ ਸਮੇਂ ਤੋਂ ਉਸਨੇ ਗੈਗ ਗਰੁੱਪਾਂ ਨਾਲ ਆਪਣਾ ਤਾਲਮੇਲ ਘਟਾ ਦਿੱਤਾ ਸੀ ਰਵੀ ਲੋਪੋਂ ਆਪਣੇ ਪਿਛੇ ਆਪਣੀ ਪਤਨੀ ਅਤੇ ਨੰਨੀ ਬੱਚੀ ਛੱਡ ਗਿਆਂ। ਦੂਜੇ ਪਾਸੇ ਘਟਨਾ ਦਾ ਪਤਾ ਲੱਗਦਿਆਂ ਥਾਣਾ ਬੱਧਨੀ ਕਲਾਂ ਦੇ ਮੁੱਖੀ ਕਿੱਕਰ ਸਿੰਘ ਮੌਕੇ ਤੇ ਪੁੱਜੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਘਟਨਾ ਸੁਣਦਿਆਂ ਪਿੰਡ ਵਿੱਚ ਸ਼ੋਗ ਦੀ ਲਹਿਰ ਛਾ ਗਈ ਅਤੇ ਲੋਕ ਘਟਨਾ ਅਸਥਾਨ ਅਤੇ ਉਨਾਂ ਦੇ ਘਰ ਵੱਡੀ ਗਿਣਤੀ ਵਿਚ ਪਹੁੰਚਣੇ ਸੁਰੂ ਹੋ ਗਏ ਹਨ ਕਿਉਕਿ ਕਿ ਇਸ ਪਰਿਵਾਰ ਨੂੰ ਹਲਕੇ ਚੋ ਕਾਂਗਰਸ ਦਾ ਮੋਢੀ ਪਰਿਵਾਰ ਮੰਨਿਆਂ ਜਾਦਾ ਹੈ ਅਤੇ ਇਸ ਪਰਿਵਾਰ ਦਾ ਹਲਕੇ ਅੰਦਰ ਚੰਗਾ ਅਸਰ ਰਸੂਖ ਵੀ ਹੈ।