ਉੱਘੇ ਲੇਖਕ ਸ: ਸੁਰਜੀਤ ਸਿੰਘ ਕਾਉਂਕੇ ਦਾ ਕਨੇਡਾ ਪਹੰੁਚਣ ’ਤੇ ਉਹਨਾਂ ਦੇ ਵਿਦਿਆਰਥੀਆਂ ਨੇ ਕੀਤਾ ਭਰਵਾਂ ਸਵਾਗਤ  

ਕਨੇਡਾ, 14 ਸਤੰਬਰ (ਜਸ਼ਨ)-ਕਨੇਡਾ ਦੀ ਸਟੇਟ ਵੈਨਕੂਵਰ ਦੇ ਸ਼ਹਿਰ ਸਰੀ ਦੇ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਵਿਖੇ ਪੰਜਾਬ ਦੇ ਉੱਘੇ ਲੇਖਕ ਸ: ਸੁਰਜੀਤ ਸਿੰਘ ਕਾਉਂਕੇ ਦਾ ਕਨੇਡਾ ਪਹੰੁਚਣ ’ਤੇ ਉਹਨਾਂ ਦੇ ਪਰਮ ਮਿੱਤਰ ਸ: ਬਲਦੇਵ ਸਿੰਘ ਬਰਾੜ ਅਤੇ ਉਹਨਾਂ ਦੇ ਸ਼ਗਿਰਦਾਂ ਸ: ਬਲਦੇਵ ਸਿੰਘ ਖੋਸਾ , ਸ: ਕਰਮਜੀਤ ਸਿੰਘ ਖੋਸਾ , ਸ: ਕਰਨਪਾਲ ਸਿੰਘ , ਸ: ਗੁਰਜੀਤ ਸਿੰਘ ਗਾਂਧੀ , ਸ: ਰੇਸ਼ਮ ਸਿੰਘ , ਸ: ਸਵਰਨ ਸਿੰਘ , ਸ: ਅਜਮੇਰ ਸਿੰਘ ਪੱਪੀ ਅਤੇ ਹਾਕਮ ਸਿੰਘ ਖੋਸਾ ਨੇ ਭਰਵਾਂ ਸਵਾਗਤ ਕੀਤਾ । ਇਸ ਮੌਕੇ ਸੰਤ ਜਗਦੀਸ਼ ਦਾਸ ਉੱਚਾ ਡੇਰਾ ਖੋਸਾ ਰਣਧੀਰ ਵਾਲਿਆਂ ਨੇ ਆਖਿਆ ਕਿ ਵਿਦੇਸ਼ਾਂ ਦੀ ਧਰਤੀ ’ਤੇ ਪੰਜਾਬੀਆਂ ਨੇ ਜਿੱਥੇ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਹੈ ਉੱਥੇ ਉਹਨਾਂ ਧਾਰਮਿਕ ਗਤੀਵਿਧੀਆਂ ਵਿਚ ਵੀ ਵੱਧ ਚੜ ਕੇ ਭਾਗ ਲੈਂਦੇ ਹਨ । ਉਹਨਾਂ ਕਿਹਾ ਕਿ ਗੁਰੂੁ ਨਾਨਕ ਦੇਵ ਜੀ ਵੱਲੋਂ ਦਿੱਤੇ ਸਰਬੱਤ ਦੇ ਭਲੇ ਦੇ ਫਲਸਫੇ ’ਤੇ ਅਮਲ ਕਰਦੇ ਇਹ ਪੰਜਾਬੀ ਭਾਈਚਾਰੇ ਦੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਖੂਬ ਨਿਭਾਅ ਰਹੇ ਹਨ । ਉਹਨਾਂ ਆਖਿਆ ਕਿ ਉਹ ਅਰਦਾਸ ਕਰਦੇ ਹਨ ਕਿ ਖੁਲੇ ਦਿਲ ਪੰਜਾਬੀ ਵਿਦੇਸ਼ਾਂ ਦੀ ਧਰਤੀ ’ਤੇ ਹਮੇਸ਼ਾਂ ਹੱਸਦੇ ਵੱਸਦੇ ਰਹਿਣ ।   ਇਸ ਮੌਕੇ ਸ: ਸੁਰਜੀਤ ਸਿੰਘ ਕਾਉਂਕੇ ਨੇ ਇਸ ਖਾਸ ਮਿਲਣੀ ਦੌਰਾਨ ਵਿਦੇਸ਼ਾਂ ਵਿਚ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹੋ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਪ੍ਰੋ: ਸੁਰਜੀਤ ਸਿੰਘ ਕਾਉਂਕੇ ਨੇ ਤਸੱਲੀ ਪ੍ਰਗਟ ਕਰਦਿਆਂ ਆਖਿਆ ਕਿ ਉਹਨਾਂ ਨੂੰ ਆਪਣੇ ਸੁਹਿਰਦ ਵਿਦਿਆਰਥੀਆਂ ’ਤੇ ਬਹੁਤ ਮਾਣ ਅਤੇ ਗੌਰਵ ਹੈ । ਇਸ ਮੌਕੇ ਕਨੇਡਾ ਦੌਰੇ ’ਤੇ ਪਹੰੁਚੇ ਆਪਣੇ ਅਧਿਆਪਕ ਸ: ਸੁਰਜੀਤ ਸਿੰਘ ਕਾਉਂਕੇ ਨੂੰ ਕਨੇਡਾ ਵਿਚ ਪ੍ਰਵਾਸ ਕਰ ਚੁੱਕੇ ਉਹਨਾਂ ਦੇ ਵਿਦਿਆਰਥੀਆਂ ਨੇ ਸਨਮਾਨਿਤ ਕੀਤਾ । ਇਸ ਮੌਕੇ ਉਹਨਾਂ ਸੰਤ ਜਗਦੀਸ਼ ਦਾਸ ਉੱਚਾ ਡੇਰਾ ਖੋਸਾ ਰਣਧੀਰ ਵਾਲਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।