ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ਪ੍ਰੋਗਰਾਮ ਤਹਿਤ ਓਰੀਐਨਟੇਸ਼ਨ ਵਰਕਸ਼ਾਪ ਲਗਾਈ

ਮੋਗਾ,13 ਸਤੰਬਰ (ਜਸ਼ਨ)- ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ਦੇ ਪ੍ਰੋਗਰਾਮ ਤਹਿਤ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨਾਲੌਜੀ  ਚੰਡੀਗੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਸਿੱਖਿਆ ਅਫਸਰ ਸ: ਗੁਰਦਰਸ਼ਨ ਸਿੰਘ ਬਰਾੜ ਦੀ ਅਗਵਾਈ ਅਤੇ ਜ਼ਿਲਾ ਸਾਇੰਸ ਸੁਪਰਵਾਈਜ਼ਰ ਦੀ ਦੇਖ ਰੇਖ ਹੇਠ ਜ਼ਿਲੇ ਦੇ ਸਮੂਹ ਸਾਇੰਸ ਅਧਿਆਪਕਾਂ ਦੀ ਇਕ ਰੋਜ਼ਾ ਓਰੀਐਨਟੇਸ਼ਨ ਵਰਕਸ਼ਾਪ ਲਗਾਈ ਗਈ । ਇਸ ਮੌਕੇ ਸਾਇੰਸ ,ਟੈਕਨਾਲੌਜੀ ਅਤੇ ਇਨੋਵੇਸ਼ਨ ਫਾਰ ਸਸਟੇਨੇਬਲ ਡਿਵੈਲਪਮੈਂਟ ਦੇ ਵਿਸ਼ੇ ਤਹਿਤ ਅਧਿਆਪਕਾਂ ਨੂੰ ਪ੍ਰੌਜੈਕਟ ਵਰਕ ,ਥੀਸੀਜ਼,ਪ੍ਰਯੋਗੀ ਕਿਰਿਆਵਾਂ,ਸਰਵੇ ਅਤੇ ਖੋਜ ਕਾਰਜਾਂ ਦੀ ਪਰਿਕਿਰਿਆ ਅਤੇ ਰੋਜ਼ਾਨਾਂ ਲੌਗਬੁੱਕ ਲਿੱਖਣ ਸਬੰਧੀ ਜਾਣਕਾਰੀ ਦਿੱਤੀ ਗਈ । ਇਸ ਮੌਕੇ ਵਿਸ਼ਾ ਮਾਹਰਾਂ ਜੁਗਿੰਦਰ ਸਿੰਘ ਬਰਾੜ,ਗੌਰਵ ਸ਼ਰਮਾ,ਰੁਪਿੰਦਰਜੀਤ ਕੌਰ ,ਵਿਵੇਕ ਕੁਮਾਰ ਅਤੇ ਰਜਿੰਦਰ ਕੁਮਾਰ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਪ੍ਰੌਜੈਕਟ ਵਰਕ ਨੇਪਰੇ ਚਾੜਨ ਲਈ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ । ਇਸ ਮੌਕੇ ਵਿਗਿਆਨ ,ਜਾਗਰੂਕਤਾ ਸਾਹਿਤ ਨਾਲ ਸਬੰਧਤ ਕਿਤਾਬਚੇ ਸਕੂਲਾਂ ਲਈ ਜਾਰੀ ਕੀਤੇ ਗਏ। ਵਰਕਸ਼ਾਪ  ਦੇ ਅੰਤ ਵਿਚ ਕੁੰਜੀਵਤ ਭਾਸ਼ਣ ਕਰਦਿਆਂ ਜ਼ਿਲਾ ਸਾਇੰਸ ਸੁਪਰਵਾਈਜ਼ਰ ਨਿਸ਼ਾਨ ਸਿੰਘ ਸੰਧੂ ਨੇ ਆਖਿਆ ਕਿ ਵਿਦਿਆਰਥੀ ਮਨਾਂ ਅੰਦਰ ਵਿਗਿਆਨਕ ਦਿ੍ਰਸ਼ਟੀਕੋਣ ਪੈਦਾ ਕਰਨ ਦੇ ਨਾਲ ਨਾਲ ਖੋਜ ਕਾਰਜਾਂ ਪ੍ਰਤੀ ਰੁਚਿਤ ਕਰਨ ਲਈ ਚਿਲਡਰਨ ਸਾਇੰਸ ਕਾਂਗਰਸ ਪ੍ਰੌਜੈਕਟ ਅਹਿਮ ਯੋਗਦਾਨ ਪਾਉਣਗੇ।