ਕਮਲਜੀਤ ਸਿੰਘ ਬਰਾੜ ਨੂੰ ਪੰਜਾਬ ਕਾਂਗਰਸ ਦਾ ਬੁਲਾਰਾ ਬਣਨ ਦੀ ਖੁਸ਼ੀ ’ਚ ਠੱਠੀ ਭਾਈ ਵਿਖੇ ਵੰਡੇ ਲੱਡੂ

ਸਮਾਲਸਰ,13 ਸਤੰਬਰ (ਜਸ਼ਨ)-ਮਾਲਵੇ ਦੇ ਨਿਧੱੜਕ ਕਾਂਗਰਸੀ ਨੇਤਾ ਅਤੇ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਹੋਣਹਾਰ ਸਪੁੱਤਰ ਕਮਲਜੀਤ ਸਿੰਘ ਬਰਾੜ ਨੂੰ ਪਾਰਟੀ ਹਾਈ ਕਮਾਂਡ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਬੁਲਾਰਾ ਬਣਾਏ ਜਾਣ ਦੀ ਖੁਸ਼ੀ ’ਚ ਬਲਾਕ ਸਮਾਲਸਰ ਦੇ ਪ੍ਰਧਾਨ ਗੁਰਚਰਨ ਸਿੰਘ ਚੀਦਾ, ਜ਼ਿਲਾ ਵਾਈਸ ਪ੍ਰਧਾਨ ਰਾਮ ਸਿੰਘ ਲੋਧੀ ਦੀ ਅਗਵਾਈ ਲੱਡੂ ਵੰਡੇ ਗਏ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦੀਆਂ ਜ਼ਿਆਦਤੀਆਂ ਦੇ ਵਿਰੁੱਧ ਪੰਜਾਬ ਭਰ ’ਚ ਯੂਥ ਕਾਂਗਰਸ ਦੀਆਂ ਸਰਗਰਮੀਆਂ ’ਚ ਵਧਾ ਚੜਾ ਕੇ ਹਿੱਸਾ ਲੈਂਦਿਆਂ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਪਾਰਟੀ ਦਾ ‘ਝੰਡਾ’ ਬੁਲੰਦ ਕੀਤਾ ਹੈ। ਬੁਲਾਰਾ ਬਣਾਏ ਜਾਣ ਤੇ ਇੰਨਾਂ ਪਾਰਟੀ ਵਰਕਰਾਂ ਨੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ। ਇਸ ਸਮੇਂ ਕਰਨਜੀਤ ਸਿੰਘ ਪੰਚ ਵਾਂਦਰ, ਜਗਦੇਵ ਸਿੰਘ ਸਰਪੰਚ ਸੇਖਾ ਖੁਰਦ, ਸੁਰਜੀਤ ਸਿੰਘ ਪ੍ਰਧਾਨ ਬੰਬੀਹਾ ਭਾਈ, ਪੂਰਨ ਸਿੰਘ ਬੰਬੀਹਾ ਭਾਈ, ਹਰਦੀਸ਼ ਸਿੰਘ ਦੀਸ਼ਾ ਸੇਖਾ ਕਲਾਂ, ਰਣਜੀਤ ਸਿੰਘ ਸਾਬਕਾ ਸਰਪੰਚ ਢਿੱਲਵਾਂ ਵਾਲਾ, ਬਲਦੇਵ ਸਿੰਘ ਸੁਖਾਨੰਦ, ਜਗਜੀਤ ਸਿੰਘ ਪ੍ਰਧਾਨ ਮੱਲਕੇ, ਸਰਪੰਚ ਸੁਖਦੇਵ ਸਿੰਘ, ਮਨਜੀਤ ਸਿੰਘ ਸਰਪੰਚ ਦੱਲੂਵਾਲਾ, ਨਾਇਬ ਸਿੰਘ ਥਰਾਜ, ਹਰਬੰਸ ਸਿੰਘ ਸਮਾਲਸਰ, ਕੁਲਦੀਪ ਸਿੰਘ ਸਮਾਲਸਰ, ਤੇਜ ਸਿੰਘ ਕਿੰਗਰਾ ਆਦਿ ਹਾਜ਼ਰ ਹਨ।