‘ਲੱਖੇਵਾਲੀ ਮਾਡਲ’ ਤਹਿਤ ਪਿੰਡ ਖੋਸਾ ਰਣਧੀਰ ਨੂੰ ਗਰੀਨ ਵਿਲੇਜ ਬਣਾਉਣ ਦੀ ਹੋਈ ਰਸਮੀਂ ਸ਼ੁਰੂਆਤ
ਮੋਗਾ,11 ਸਤੰਬਰ (ਜਸ਼ਨ)- ਮੋਗਾ ਜ਼ਿਲੇ ਦੇ ਪਿੰਡ ਖੋਸਾ ਰਣਧੀਰ ਵਿਖੇ ‘ਲੱਖੇਵਾਲੀ ਮਾਡਲ’ ਤਹਿਤ ਪਿੰਡ ਖੋਸਾ ਰਣਧੀਰ ਨੂੰ ਗਰੀਨ ਵਿਲੇਜ ਬਣਾਉਣ ਲਈ ਜ਼ਿਲਾ ਪ੍ਰਸ਼ਾਸਨ ਅਤੇ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਦੇ ਸਾਂਝੇ ਉੱਦਮਾਂ ਸਦਕਾ ਬੂਟੇ ਲਗਾਉਣ ਦੀ ਰਸਮੀਂ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਪਿੰਡ ਖੋਸਾ ਰਣਧੀਰ ਵਿਖੇ ਪਹੰੁਚ ਕੇ ਇਸ ਨਿਵੇਕਲੇ ਉਪਰਾਲੇ ਦੀ ਸ਼ੁਰੂਆਤ ਹੱਥੀਂ ਬੂਟੇ ਲਗਾ ਕੇ ਕੀਤੀ। ਇਸ ਤੋਂ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਸਾਦਾ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਾਡੀ ਪਵਿੱਤਰ ਗੁਰਬਾਣੀ ਵਿਚ ਗੁਰੂ ਸਾਹਿਬਾਨਾਂ ਨੇ ਪਵਨ ,ਪਾਣੀ ਅਤੇ ਧਰਤੀ ਦੀ ਮਹਾਨਤਾ ਦਾ ਜ਼ਿਕਰ ਕੀਤਾ ਪਰ ਅਸੀਂ ਆਪਣੇ ਸਵਾਰਥੀ ਹਿਤਾਂ ਨੂੰ ਮੁੱਖ ਰੱਖ ਕੇ ਇਹਨਾਂ ਦੀ ਸੰਭਾਲ ਕਰਨਾ ਭੁੱਲ ਗਏ ਜਿਸ ਦਾ ਖਮਿਆਜ਼ਾ ਅਸੀਂ ਬੀਮਾਰੀਆਂ ਦੇ ਰੂਪ ਵਿਚ ਆਪਣੇ ਪਿੰਢੇ ’ਤੇ ਹੰਢਾ ਰਹੇ ਹਾਂ । ਸ: ਦਿਲਰਾਜ ਸਿੰਘ ਨੇ ਆਖਿਆ ਕਿ ਅਸੀਂ ਇਸ ਧਰਤੀ ਨੂੰ ਪਵਿੱਤਰ ਰੱਖਣ ਲਈ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੀਏ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਈਏ ਤਾਂ ਕਿ ਅਸੀਂ ਖੁਦ ਅਤੇ ਆਪਣੀ ਆਉਣ ਵਾਲੀ ਪੀੜੀ ਨੂੰ ਸਿਹਤਮੰਦ ਜ਼ਿੰਦਗੀ ਦੇ ਸਕੀਏ। । ਉਹਨਾਂ ਕਿਹਾ ਕਿ ਅਜਿਹੇ ਨੇਕ ਕੰਮਾਂ ਨੂੰ ਸੰਤ ਮਹਾਂਪੁਰਖਾਂ ਦੇ ਸਹਿਯੋਗ ਨਾਲ ਹੀ ਨੇਪਰੇ ਚਾੜਿਆ ਜਾ ਸਕਦਾ ਹੈ। ਉਹਨਾਂ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਦੀ ਅਗਵਾਈ ਅਤੇ ਬਲਵਿੰਦਰ ਸਿੰਘ ਲੱਖੇਵਾਲੀ ਦੀ ਦੇਖ ਰੇਖ ਵਿਚ ਆਰੰਭੇ ਇਸ ਪ੍ਰੌਜੈਕਟ ਨੂੰ ਸ਼ੁਰੂ ਕਰਨ ’ਤੇ ਵਧਾਈ ਦਿੰਦਿਆਂ ਆਖਿਆ ਕਿ ਉਹਨਾਂ ਨੇ ‘ਲੱਖੇਵਾਲੀ ਮਾਡਲ’ ਤਹਿਤ ਪੌਦੇ ਲਗਾਉਣ ਲਈ ਖੋਸਾ ਰਣਧੀਰ ਪਿੰਡ ਨੂੰ ਚੁਣਿਆ ਹੈ । ਇਸ ਨੂੰ ਸਫਲਤਾ ਪੂਰਵਕ ਚਲਾਉਣ ਲਈ ਉਹ ਹਰ ਸੰਭਵ ਸਹਾਇਤਾ ਕਰਨਗੇ ਤਾਂ ਕਿ ਇਸ ਪ੍ਰੌਜੈਕਟ ਨੂੰ ਹੋਰਨਾਂ ਪਿੰਡਾਂ ਵਿਚ ਸ਼ੁਰੂ ਕੀਤਾ ਜਾ ਸਕੇ। ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅਸੀਂ ਪਰਮਾਤਮਾ ਵੱਲੋਂ ਦਿੱਤੀਆਂ ਕੁਦਰਤੀ ਦਾਤਾਂ ਦੀ ਸੰਭਾਲ ਕਰਨ ਵਿਚ ਪਹਿਲਕਦਮੀਂ ਕਰੀਏ ਤਾਂ ਕਿ ਇਹਨਾਂ ਦੀ ਸੰਭਾਲ ਕਰਨ ਦੀ ਸਾਡੀ ਆਦਤ ਬਣ ਜਾਵੇ । ਉਹਨਾਂ ਕਿਹਾ ਕਿ ਇਸ ਪ੍ਰੌਜੈਕਟ ਤਹਿਤ ਪਿੰਡ ਵਿਚ ਬੂਟੇ ਤਾਂ ਲੱਗ ਜਾਣਗੇ ਪਰ ਇਹਨਾਂ ਦੀ ਸੰਭਾਲ ਪਿੰਡ ਵਾਸੀਆਂ ਨੇ ਕਰਨੀ ਹੈ ਅਤੇ ਮਨ ਸ਼ੁੱਧ ਰੱਖਦਿਆਂ ਆਪਣਾ ਫਰਜ਼ ਸਮਝ ਕੇ ਕਰਨੀ ਹੈ ਤਾਂ ਕਿ ਇਹ ‘ਲੱਖੇਵਾਲੀ ਮਾਡਲ’ ਨੂੰ ਅਸੀਂ ਪੂਰੇ ਜ਼ਿਲੇ ਵਿਚ ਚਲਾ ਸਕੀਏ । ਉਹਨਾਂ ਕਿਹਾ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੀ ਸ਼ੁਰੂਆਤ ਹੋ ਗਈ ਹੈ ਅਤੇ ਸਾਰਿਆਂ ਦੇ ਸਹਿਯੋਗ ਨਾਲ ਇਸ ਨੂੰ ਲਹਿਰ ਦਾ ਰੂਪ ਦੇਣਾ ਹੈ। ਇਸ ਮੌਕੇ ਉਹਨਾਂ ਪਿੰਡ ਦੇ ਛੱਪੜਾਂ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਇਸ ਉਪਰੰਤ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਨੇ ਪ੍ਰੌਜੈਕਟ ਦੀ ਸਫਲਤਾ ਲਈ ਅਰਦਾਸ ਕੀਤੀ । ਪਿੰਡ ਵਾਸੀਆਂ ਅਤੇ ਬਾਬਾ ਗੁਰਮੀਤ ਸਿੰਘ ਨੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ , ਪ੍ਰੌਜੈਕਟ ਡਾਇਰੈਕਟਰ ਆਤਮਾ ਡਾ:ਬਲਵਿੰਦਰ ਸਿੰਘ ਲੱਖੇਵਾਲੀ ਅਤੇ ਦਾਨੀ ਸੱਜਣਾਂ ਇਕਬਾਲ ਸਿੰਘ ਗਿੱਲ ਆੜਤੀਆ (51 ਹਜ਼ਾਰ ਰੁਪਏ), ਸੁਖਮੰਦਰ ਸਿੰਘ/ਨੱਥਾ ਸਿੰਘ ਡੁਬਈ (51 ਹਜ਼ਾਰ ਰੁਪਏ), ਲਖਬੀਰ ਸਿੰਘ ਬਿੱਟੂ/ਅਜਮੇਰ ਸਿੰਘ ਕਨੇਡਾ (51 ਹਜ਼ਾਰ ਰੁਪਏ),ਬਲਦੇਵ ਸਿੰਘ /ਮਾਸਟਰ ਮੇਹਰ ਸਿੰਘ (31 ਹਜ਼ਾਰ ਰੁਪਏ),ਗੁਰਮੇਲ ਸਿੰਘ ਭਾਈਕੇ (25 ਹਜ਼ਾਰ ਰੁਪਏ),ਬਲਵੀਰ ਸਿੰਘ ਮੈਂਬਰ (25 ਹਜ਼ਾਰ ਰੁਪਏ) ਅਤੇ ਪਿ੍ਰੰ: ਉਮੇਸ਼ ਗਰਗ ਜੀ ਟੀ ਬੀ ਗੜ ਛਾਪਿਆਂ ਵਾਲੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਡਾ: ਕੁਲਵੰਤ ਸਿੰਘ ,ਸਟੇਟ ਐਵਾਰਡੀ ਲੈਕ: ਪਲਵਿੰਦਰ ਸਿੰਘ, ਗੁਰਿੰਦਰ ਸਿੰਘ ਪੱਪੀ ਪ੍ਰਧਾਨ ਸਪੋਰਟਸ ਕਲੱਬ, ਗੁਰਿੰਦਰ ਸਿੰਘ , ਬਲਵੰਤ ਸਿੰਘ ,ਸੁਖਜਿੰਦਰ ਸਿੰਘ ਕਿਸਾਨ ਆਗੂ, ਸਾਬਕਾ ਸਰਪੰਚ ਰਮਨਦੀਪ ਸਿੰਘ ਰਿੰਪੀ, ਜਸਵੀਰ ਸਿੰਘ ਸਾਬਕਾ ਸਰਪੰਚ, ਜਸਵੀਰ ਸਿੰਘ ਲਾਲੂ ਖੋਸਾ ,ਤਾਰ ਸਿੰਘ ਨੈਸਲੇ, ਜਸਵੀਰ ਸਿੰਘ ਕਾਕਾ, ਨੰਬਰਦਾਰ ਗੁਰਜੰਟ ਸਿੰਘ ਖੋਸਾ , ਗੁਰਮੇਲ ਸਿੰਘ, ਇਕਬਾਲ ਸਿੰਘ, ਬਲਵੀਰ ਸਿੰਘ ਪੰਚ, ਮੇਜਰ ਸਿੰਘ ਚੱਕੀ ਵਾਲਾ, ਬਲਵੰਤ ਸਿੰਘ ਫੌਜੀ, ਬਲਵੀਰ ਸਿੰਘ, ਜਗਰਾਜ ਸਿੰਘ, ਨੇਕ ਸਿੰਘ ਤੂਰ, ਕੁਲਵੰਤ ਸਿੰਘ, ਜਸਵੀਰ ਸਿੰਘ,ਪਰਮਾਤਮਾ ਸਿੰਘ,ਕਮਲਪ੍ਰੀਤ ਸਿੰਘ,ਸਨਪ੍ਰੀਤ ਸਿੰਘ ,ਗੁਰਸੇਵਕ ਸਿੰਘ ਸਾਬਕਾ ਮੈਂਬਰ ,ਰਿੱਪੀ ਸੋਢੀ ਮੈਂਬਰ ,ਠਾਣਾ ਸਿੰਘ ਮੈਂਬਰ ,ਨਰਿੰਦਰ ਸਿੰਘ ਸੇਵਕ ਤੋਂ ਇਲਾਵਾ ਪਿੰਡ ਦੇ ਨੌਜਵਾਨ ਹਾਜਰ ਸਨ । ਇਸ ਸਮੇਂ ਬਲਵਿੰਦਰ ਸਿੰਘ ਲੱਖੋਵਾਲੀ ਨੇ ਪਿੰਡ ਦੇ ਨੌਜਵਾਨਾਂ ਨੂੰ ਬੂਟੇ ਲਗਾਉਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।