ਸਕੂਲ ਕਮੇਟੀ  ਅਤੇ ਅਧਿਆਪਕਾਂ ਦੇ ਝਗੜੇ  ਕਾਰਨ ਬੱਚਇਆ ਦਾ ਭਵਿੱਖ  ਖ਼ਤਰੇ  ਵਿੱਚ

ਮੋਗਾ,9 ਸਤੰਬਰ (ਸੰਜੀਵ ਕੁਮਾਰ ਅਰੋੜਾ )-ਮੋਗਾ ਨੇੜੇ ਪਿੰਡ ਕੋਟ ਈਸੇ ਖਾਨ ਦੇ ਦਸ਼ਮੇਸ਼ ਸੀ:ਸੈ:  ਸਕੂਲ ਵਿੱਚ ਕਮੇਟੀ ਅਤੇ ਅਧਿਆਪਕਾਂ ਕਾਰਨ ਬੱਚਿਆਂ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ। ਜਾਣਕਾਰੀ ਮੁਤਾਬਿਕ ਕਮੇਟੀ ਵਲੋਂ ਕੁਝ ਦੇਰ  ਪਹਿਲਾਂ ਅਧਿਆਪਕਾਂ ਨੂੰ ਕੱਢ  ਦਿੱਤਾ ਗਿਆ ਸੀ ਉਹਨਾਂ ਵਲੋਂ ਅੱਜ ਸਕੂਲ ਦੇ ਬਾਹਰ  ਤਾਲਾ  ਲਗਾ ਦਿਤਾ ਗਿਆ ਅਤੇ ਸਕੂਲ ਵਿਚ ਕਿਸੇ  ਨੂੰ ਵੀ ਅੰਦਰ  ਨਹੀਂ ਜਾਣ ਦਿੱਤਾ ਗਿਆ ਜਦੋਂ ਬੱਚਿਆਂ ਦੇ ਮਾਪਿਆਂ  ਨੂੰ ਪਤਾ ਲੱਗਾ ਤਾਂ ਉਹ ਸਕੂਲ ਇਕੱਠੇ  ਹੋ ਗਏ। ਕੁਝ ਦੇਰ ਬਾਅਦ ਪੁਲਿਸ ਨੇ ਆ ਕੇ ਤਾਲਾ ਖੁਲਵਾ  ਕੇ ਸਕੂਲ ਸ਼ੁਰੂ  ਕਰਵਾਇਆ ।  ਇਸ ਮੌਕੇ ਸਕੂਲ ਨੂੰ ਤਾਲਾ ਲਗਾਉਣ ਵਾਲੇ ਅਧਿਆਪਕਾਂ ਅਮਰਿੰਦਰਪਾਲ ਸਿੰਘ , ਜਸਮਿੰਦਰ  ਕੌਰ , ਵੀਰੋ  ਸ਼ਰਮਾ  , ਮੰਜੂ  ,ਰਮਨਦੀਪ  ਕੌਰ , ਅਮਨਦੀਪ  ਕੌਰ , ਹਰਿੰਦਰ  ਕੌਰ ਆਦਿ ਨੇ ਆਖਿਆ ਕਿ  ਸਕੂਲ ਵਿਚ ਬਹੁਤ  ਘਪਲੇ  ਕੀਤੇ ਜਾ ਰਹੇ ਹਨ ਅਤੇ ਇਹਨਾਂ ਖਿਲਾਫ਼ ਆਵਾਜ਼ ਉਠਾਉਣ ਕਾਰਨ ਸਾਨੂੰ ਬਾਹਰ ਕੱਢ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਸੀਂ 4 ਤਾਰੀਕ  ਨੂੰ ਧਰਨਾ  ਵੀ ਦਿੱਤਾ ਸੀ ਪਰ ਕੋਈ ਫੈਸਲਾ  ਨਹੀਂ ਕੀਤਾ ਗਿਆ।  ਉਹਨਾਂ ਆਖਿਆ ਕਿ ਸਕੂਲ ਦੀ ਪਿ੍ਰੰਸੀਪਲ ਨੂੰ  2015 ਵਿੱਚ ਸਕੂਲ ਵਿੱਚੋ  ਕੱਢ ਦਿੱਤਾ ਗਿਆ ਸੀ ਉਹ ਕਿਸ  ਕਾਰਨ ਸਕੂਲ ਵਿਚ ਆਏ ਨੇ ਪਤਾ ਨਹੀ। ਪਿ੍ਰੰਸੀਪਲ ਪੂਨਮ  ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹਨਾਂ ਅਧਿਆਪਕਾਂ ਨੂੰ ਕਮੇਟੀ ਨੇ ਬਾਹਰ  ਕੱਢਿਆ  ਹੋਇਆ ਹੈ ਇਹ ਧੱਕੇ ਨਾਲ ਆ ਕੇ ਤੰਗ ਕਰ ਰਹੇ ਹਨ ਜਿਸ ਦੀ ਜਾਣਕਾਰੀ ਪੁਲਿਸ ਨੂੰ ਪਹਿਲਾਂ ਵੀ ਦਿਤੀ ਗਈ ਹੈ ਅਤੇ ਆਪਣੀ ਕਮੇਟੀ ਨੂੰ ਵੀ ਦੱਸਿਆ ਹੈ ਹੁਣ ਅੱਧਾ  ਟਾਇਮ  ਨਿਕਲ  ਚੁੱਕਾ  ਹੈ ਅਤੇ ਪੇਪਰ ਵੀ ਆਉਣ  ਵਾਲੇ ਹਨ ਇਹਨਾਂ ਦੇ ਝਗੜੇ ਕਾਰਨ ਬੱਚਿਆਂ ਦਾ ਭਵਿੱਖ ਖ਼ਰਾਬ  ਹੋ ਰਿਹਾ ਹੈ ।