ਜਸਲੀਨ ਨੇ 8 ਬੈਂਡ ਹਾਸਲ ਕਰਕੇ ਮੋਗਾ ਜ਼ਿਲੇ ਦਾ ਨਾਮ ਕੀਤਾ ਰੌਸ਼ਨ

ਮੋਗਾ,9 ਸਤੰਬਰ (ਜਸ਼ਨ)-ਸਿੱਖਿਆ ਦੀ ਹੱਬ ਵਜੋਂ ਜਾਣੇ ਜਾਂਦੇ ਮੋਗਾ ਜ਼ਿਲੇ ਵਿਚੋਂ ਕਾਬਲ ਵਿਦਿਆਰਥੀਆਂ ਦਾ ਵਿਦੇਸ਼ ਜਾ ਕੇ ਪੜਨ ਦਾ ਰੁਝਾਨ ਵਧਣ ਕਰਕੇ ਬਿ੍ਰਟਿਸ਼ ਕੌਂਸਲ ਵੱਲੋਂ ਮੋਗਾ ਵਿਖੇ ਆਈਲਜ਼ ਪ੍ਰੀਖਿਆ ਕੇਂਦਰ ਬਣਨ ਨਾਲ ਜਿੱਥੇ ਵਿਦਿਆਰਥੀ ਸੌਖ ਮਹਿਸੂਸ ਕਰ ਰਹੇ ਹਨ ਉੱਥੇ ਵਿਦਿਆਰਥੀਆਂ ਦੇ ਆਈਲਜ਼ ਵਿਚ ਬੈਂਡ ਪ੍ਰਾਪਤ ਕਰਨ ਵਿਚ ਵੀ ਸੁਧਾਰ ਆਇਆ ਹੈ । ਇਸੇ ਕੜੀ ਤਹਿਤ ਮੋਗਾ ਦੀ ਹੀ ਵਿਦਿਆਰਥਣ ਜਸਲੀਨ ਕੌਰ ਜਸ਼ਨ ਨੇ ਸਨਸ਼ਾਈਨ ਆਈਲਜ਼ ਇੰਸਟੀਚਿੳੂਟ ਦੀ ਮੈਨੇਜਿੰਗ ਡਾਇਰੈਕਟਰ ਵਿਨੀਤ ਸੂਦ ਦੀ ਯੋਗ ਅਗਵਾਈ ਅਤੇ ਮਿਹਨਤੀ ਸਟਾਫ਼ ਤੋਂ ਆਈਲਜ਼ ਦੀ ਤਿਆਰੀ ਕਰਕੇ ਮਹਿਜ਼ ਇਕ ਮਹੀਨੇ ਦੀ ਟੇ੍ਰਨਿੰਗ ਉਪਰੰਤ ਆਈਲਜ਼ ਦੇ ਟੈਸਟ ਦੌਰਾਨ ਲਿਸਨਿੰਗ ‘ਚੋਂ 8.5, ਰੀਡਿੰਗ ‘ਚੋਂ 8.0,ਰਾਈਟਿੰਗ ’ਚੋਂ 7.0 ਅਤੇ ਸਪੀਕਿੰਗ ’ਚੋਂ 7.5 ਅੰਕ ਪ੍ਰਾਪਤ ਕਰਕੇ ਓਵਰਆਲ 8 ਬੈਂਡ ਹਾਸਲ ਕਰਦਿਆਂ ਮੋਗਾ ਜ਼ਿਲੇ ਦਾ ਨਾਮ ਪੰਜਾਬ ਭਰ ਵਿਚ ਰੌਸ਼ਨ ਕੀਤਾ ਹੈ । ਜਸਲੀਨ ਦੇ ਦਾਦਾ ਲੇਖਕ ਪ੍ਰੋ: ਸੁਰਜੀਤ ਸਿੰਘ ਕਾਉਂਕੇ ਨੇ ਦੱਸਿਆ ਕਿ ਜਸਲੀਨ ਸੇਂਟ ਜੌਸਫ਼ ਸਕੂਲ  ,ਸੈਕਰਟ ਹਾਰਟ ਸਕੂਲ ਅਤੇ ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਰਹੀ ਹੈ ਅਤੇ ਬਚਪਨ ਤੋਂ ਹੁਣ ਤੱਕ ਮੈਡੀਕਲ ਵਿਸ਼ਿਆਂ ਨਾਲ ਬਾਹਰਵੀਂ ਤੱਕ ਉਸ ਨੇ ਹਮੇਸ਼ਾ ਸਿੱਖਿਆ ਵਿਚ ਬੇਹਤਰ ਪ੍ਰਦਰਸ਼ਨ ਕੀਤਾ ਹੈ ਅਤੇ ਹੁਣ ਆਈਲਜ਼ ਵਿਚ ਵੱਡਿਆਂ ਸ਼ਹਿਰਾਂ ਦੇ ਸਿਖਲਾਈ ਪ੍ਰਾਪਤ ਵਿਦਿਆਰਥੀਆਂ ਦੇ ਬਰਾਬਰ ਬੈਂਡ ਹਾਸਲ ਕਰਕੇ ਦਿਖਾ ਦਿੱਤਾ ਹੈ ਕਿ ਮੋਗਾ ਜ਼ਿਲੇ ਦੇ ਵਿਦਿਆਰਥੀ ਵੀ ਲਗਨ ਸਦਕਾ ਉਚੇਰੀਆਂ ਮੰਜ਼ਿਲਾਂ ਪ੍ਰਾਪਤ ਕਰਨ ਦੇ ਸਮਰੱਥ ਹਨ । ਸਨਸ਼ਾਈਨ ਆਈਲਜ਼ ਇੰਸਟੀਚਿੳੂਟ ਦੀ ਮੈਨੇਜਿੰਗ ਡਾਇਰੈਕਟਰ ਵਿਨੀਤ ਸੂਦ ਅਤੇ ਰਾਜਨ ਸੂਦ ਨੇ ਆਪਣੀ ਵਿਦਿਆਰਥਣ ਜਸਲੀਨ ਦੀ ਸਿਫ਼ਤ ਕਰਦਿਆਂ ਆਖਿਆ ਕਿ ਉਹਨਾਂ ਦੇ  ਮਿਹਨਤੀ ਸਟਾਫ਼ ਅਤੇ ਵਿਦਿਆਰਥੀਆਂ ਦੀ ਘਾਲਣਾ ਸਦਕਾ ਮੋਗਾ ਜ਼ਿਲੇ ਦੇ ਅਨੇਕਾਂ ਵਿਦਿਆਰਥੀ ਉੱਚ ਬੈਂਡ ਹਾਸਲ ਕਰਕੇ ਵਿਦੇਸ਼ਾਂ ਵਿਚ ਸਿੱਖਿਆ ਹਾਸਲ ਕਰਨ ਦਾ ਸੁਪਨਾ ਪੂਰਾ ਕਰੇ ਰਹੇ ਹਨ ।