ਜ਼ਿਲਾ ਪੱਧਰੀ ਲੇਖ ਅਤੇ ਛੋਟੀ ਫ਼ਿਲਮ ਮੁਕਾਬਲੇ ਕਰਵਾਏ
ਮੋਗਾ,8 ਸਤੰਬਰ (ਜਸ਼ਨ)-ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਕੋ-ਆਰਡੀਨੇਟਰ ਰਘਬੀਰ ਸਿੰਘ ਖਾਰਾ ਦੀ ਯੋਗ ਅਗਵਾਈ ਹੇਠ ਡੀ.ਐਮ. ਕਾਲਜ ਮੋਗਾ ਵਿਖੇ ਜ਼ਿਲਾ ਪੱਧਰੀ ਲੇਖ ਮੁਕਾਬਲੇ ਅਤੇ ਛੋਟੀ ਫ਼ਿਲਮ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚੋ ਭਾਗੀਦਾਰਾ ਨੇ ਹਿੱਸਾ ਲਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਡੀ ਐਮ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਵਿੱਚਂੋ ਵੀ ਵਿਦਿਆਰਥੀ ਪਹੁੰਚੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਕੋ-ਆਰਡੀਨੇਟਰ ਰਘਬੀਰ ਸਿੰਘ ਖਾਰਾ ਨੇ ਦੱਸਿਆ ਕਿ ਇਸ ਦੌਰਾਨ ਭਾਗੀਦਾਰਾਂ ਨੂੰ ਇੱਕ ਘੰਟੇ ਲਈ ‘ਸਵੱਛ ਸੰਕਲਪ ਸੇ ਸਵੱਛ ਸਿੱਧੀ’ ਵਿਸ਼ੇ ਉਪਰ ਲੇਖ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਭਾਗੀਦਾਰਾਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਲੇਖ ਮੁਕਾਬਲੇ ਲਈ ਮੈਡਮ ਕਰਮਵੀਰ ਕੌਰ, ਦਵਿੰਦਰ ਕੌਰ, ਪ੍ਰੋ: ਗੁਰਪ੍ਰੀਤ ਸਿੰਘ, ਪਵਨ ਸ਼ਰਮਾ, ਪ੍ਰੋ. ਗੁਰਚਰਨ ਸਿੰਘ ਅਤੇ ਕਿਰਪਾਲ ਸਿੰਘ ਵੱਲੋ ਜੱਜ ਦੀ ਭੂਮਿਕਾ ਨਿਭਾਈ। ਇਸਦੇ ਨਾਲ ਹੀ ਪ੍ਰੋ. ਗਗਨਦੀਪ ਸਿੰਘ ਅਤੇ ਰਘਬੀਰ ਸਿੰਘ ਵੱਲੋਂ ਛੋਟੀ ਫ਼ਿਲਮ ਮੁਕਾਬਲੇ ’ਚ ਜੱਜ ਦਾ ਰੋਲ ਅਦਾ ਕੀਤਾ ਗਿਆ।