ਰੁੱਖ ਲਗਾਉਣਾ ਅਤੇ ਪਾਣੀ ਬਚਾਉਣਾ ਮਨੁੱਖ ਦਾ ਹੈ ਪਹਿਲਾ ਫਰਜ-ਡਾ.ਬਲਰਾਜ ਸਿੰਘ ਰਾਜੂ
ਸਮਾਲਸਰ,4 ਸਤੰਬਰ (ਜਸਵੰਤ ਗਿੱਲ)-ਮਨੁੱਖ ਨੂੰ ਰੁੱਖਾਂ ਨਾਲ ਪਿਆਰ ਕਰਨਾ ਚਹੀਦਾ ਹੈ ਅਤੇ ਉਨ੍ਹਾਂ ਦੀ ਸ਼ਾਂਭ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਰੁੱਖਾਂ ਦੀ ਘੱਟ ਰਹੀ ਗਿਣਤੀ ਅਤੇ ਸਮਾਜ ‘ਤੇ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਿਆਂ ਜਾ ਸਕੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਲਸਰ ਸਮਾਜ ਸੇਵਾ ਸੰਮਤੀ ਦੇ ਪ੍ਰਧਾਨ ਡਾ.ਬਲਰਾਜ ਸਿੰਘ ਰਾਜੂ ਨੇ ਉਸ ਸਮੇਂ ਕੀਤਾ ਜਦ ਉਨ੍ਹਾਂ ਦੇ ਲੜਕੇ ਹਰਮਨਜੋਤ ਸਿੰਘ ਨੇ ਆਪਣੇ 16 ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਛੱਪੜ ਵਾਲੇ ਵਿਖੇ ਵੱਖ-ਵੱਖ ਤਰ੍ਹਾਂ ਦੇ 51 ਰੁੱਖ ਲਗਾਏ। ਡਾ.ਬਲਰਾਜ ਸਿੰਘ ਰਾਜੂ ਨੇ ਕਿਹਾ ਕਿ ਉਨ੍ਹਾਂ ਦੇ ਲੜਕੇ ਹਰਮਜੋਤ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਰੁੱਖ ਲਗਾਉਣ ਦੀ ਇੱਛਾ ਪ੍ਰਗਟ ਕੀਤੀ ਤਾਂ ਅਸੀਂ ਬਹੁਤ ਖੁਸ਼ ਹੋਏ ਅਤੇ ਅੱਜ ਸਵੇਰੇ ਹੀ 51 ਰੁੱਖ ਖਰੀਦ ਕੇ ਸਰਕਾਰੀ ਸਕੂਲ ਸਮਾਲਸਰ ਵਿਖੇ ਲਗਾਉਣ ਦੀ ਯੋਜਨਾ ਬਣਾ ਕੇ ਰੁੱਖ ਲਗਾ ਦਿੱਤੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਹਰ ਖੁਸ਼ੀ ਰੁੱਖਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ ਕਿਉਂਕਿ ਰੁੱਖ ਹੀ ਸਾਡੇ ਸੱਚੇ ਸਾਥੀ ਹਨ ਤੇ ਹਰ ਖੁਸ਼ੀ ਗਮੀ ਵਿੱਚ ਸਾਡਾ ਸਾਥ ਦਿੰਦੇ ਹਨ। ਅੱਜ ਹਰ ਮਨੁੱਖ ਦਾ ਪਹਿਲਾ ਫਰਜ ਰੁੱਖ ਲਗਾਉਣਾ ਅਤੇ ਪਾਣੀ ਬਚਾਉਣਾ ਬਣਦਾ ਹੈ,ਕਿਉਂਕਿ ਇਨ੍ਹਾਂ ਨਾਲ ਹੀ ਧਰਤੀ ‘ਤੇ ਜੀਵਨ ਨਿਰਭਰ ਹੈ ਇਨ੍ਹਾਂ ਤੋਂ ਬਿਨ੍ਹਾਂ ਧਰਤੀ ‘ਤੇ ਮਨੁੱਖ ਦੀ ਹੋਂਦ ਸੰਭਵ ਨਹੀਂ ਹੈ।ਇਸ ਮੌਕੇ ‘ਤੇ ਸਕੂਲ ਇੰਚਾਰਜ ਲਖਵਿੰਦਰ ਸਿੰਘ ਅਤੇ ਪ੍ਰਵੀਨ ਕੁਮਾਰ ਨੇ ਸੰਮਤੀ ਅਤੇ ਹਰਮਨਜੋਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮਾ.ਹਰਪ੍ਰੀਤ ਸਿੰਘ ਬਿੱਟੂ,ਮਾ.ਮਨਧੀਰ ਸਿੰਘ ਥਰਾਜ,ਮੈਡਮ ਸੁਖਵੀਰ ਕੌਰ,ਸਿਮਰਜੋਤ ਕੌਰ,ਰਮਨਦੀਪ ਕੌਰ,ਬਾਵਾ ਭੱਲਾ,ਰਾਕੇਸ਼ ਕੁਮਾਰ ਬਿੱਟਾ,ਕਿਰਮਲ ਸਿੰਘ,ਮਾ.ਸੁਰਿੰਦਰ ਸਿੰਘ,ਬਿੱਟੂ ਸੋਢੀ ਆਦਿ ਵੀ ਹਾਜ਼ਰ ਸਨ।