ਕੈਨ ਏਸ਼ੀਆ ਇੰਮੀਗਰੇਸ਼ਨ ਸੰਸਥਾ ਨੇ ਸਿਮਰਜੀਤ ਕੌਰ ਦੇ ਕਨੇਡਾ ਜਾਣ ਦੇ ਸੁਪਨੇ ਨੂੰ ਕੀਤਾ ਸਾਕਾਰ
ਮੋਗਾ,4 ਸਤੰਬਰ (ਜਸ਼ਨ)-ਮੋਗਾ ਫਿਰੋਜਰਪੁਰ ਰੋਡ ’ਤੇ ਸਥਿਤ ਕੈਨ ਏਸ਼ੀਆ ਇੰਮੀਗਰੇਸ਼ਨ ਸੰਸਥਾ ਨੇ ਸਿਮਰਜੀਤ ਕੌਰ ਦਾ ਕਨੇਡਾ ਵਿਚ ਪੜਾਈ ਕਰਨ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ। ਤਲਵੰਡੀ ਦੁਸਾਂਝ ਦੀ ਨਿਵਾਸੀ ਸਿਮਰਜੀਤ ਕੌਰ ਪੁੱਤਰੀ ਜਗਤਾਰ ਸਿੰਘ ਨੇ ਆਪਣੀ ਵੀਜ਼ਾ ਕਾਪੀ ਪ੍ਰਾਪਤ ਕਰਨ ਮੌਕੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕੈਨ ਏਸ਼ੀਆ ਇੰਮੀਗਰੇਸ਼ਨ ਸੰਸਥਾ ਨੇ ਉਸਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕੀਤਾ ਹੈ । ਸਿਮਰਜੀਤ ਕੌਰ ਨੇ ਦੱਸਿਆ ਕਿ ਕੈਨ ਏਸ਼ੀਆ ਇੰਮੀਗਰੇਸ਼ਨ ਸੰਸਥਾ ਦੇ ਉੱਦਮਾਂ ਸਦਕਾ ਉਸ ਨੇ ਕਨੇਡਾ ’ਚ ਵੈਨਕੋਵਰ ਦੇ ਫਾਰਲੇਹ ਡਿਕਿਨਸਨ ਯੂਨੀਵਰਸਿਟੀ ਵਿਚ ਪੋਸਟ ਗਰੈਜੂਏਟ ਡਿਪਲੋਮਾ ਲੈ ਕੇ ਆਪਣੀ ਵਿਦੇਸ਼ ਵਿਚ ਪੜਾਈ ਕਰਨ ਦੀ ਇੱਛਾ ਨੂੰ ਪੂਰਾ ਕੀਤਾ ਹੈ। ਵੀਜ਼ਾ ਪ੍ਰਾਪਤ ਕਰਨ ਉਪਰੰਤ ਸਿਮਰਜੀਤ ਕੌਰ ਕਨੇਡਾ ਸਥਿਤ ਕੈਨ ਏਸ਼ੀਆਂ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਰੁਪਿੰਦਰ ਬਾਠ ਅਤੇ ਮੈਡਮ ਨਵੀ ਬਾਠ ਦਾ ਧੰਨਵਾਦ ਕੀਤਾ ਜੋ ਕਨੇਡਾ ਦੇ ਸਰੀ ਵਿਖੇ ਕੰਪਨੀ ਦੇ ਮੈਗਾ ਦਫਤਰ ਤੋਂ ਵਿਦਿਆਰਥੀਆਂ ਦੇ ਵਿਦੇਸ਼ ਪੜਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣੀਆਂ ਸੇਵਾਵਾਂ ਦੇ ਕਰ ਰਹੇ ਹਨ । ਇਸ ਮੌਕੇ ਕੈਨ ਏਸ਼ੀਆ ਦੇ ਮੋਗਾ ਦਫਤਰ ਦੇ ਡਾਇਰੈਕਟਰ ਸਰਬਜੀਤ ਸਿੰਘ ਮੱਲੀ ਅਤੇ ਡਾਇਰੈਕਟਰ ਜਸ਼ਨਦੀਪ ਨੇ ‘ਸਾਡਾ ਮੋਗਾ ਡੌਟ ਕੌਮ ’ ਦੀ ਟੀਮ ਨੂੰ ਦੱਸਿਆ ਕਿ ਕੈਨ ਏਸ਼ੀਆ ਦੀ ਪੂਰੀ ਟੀਮ ਵਿਦਿਆਰਥੀਆਂ ਨੂੰ ਕਾਨੂੰਨੀ ਢੰਗ ਨਾਲ ਉਹਨਾਂ ਦੀ ਪੜਾਈ ਅਨੁਸਾਰ ਕੋਰਸ ਜਾਂ ਡਿਗਰੀ ਚੁਣਨ ਦੇ ਨਾਲ ਨਾਲ ਸਹੀ ਢੰਗ ਨਾਲ ਫਾਈਲ ਲਗਾਉਣ ਦੀਆਂ ਸੇਵਾਵਾਂ ਦੇ ਰਹੀ ਹੈ ਤਾਂ ਕਿ ਵਿਦਿਆਰਥੀ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰ ਸਕਣ। ਉਹਨਾਂ ਦੱਸਿਆ ਕਿ ਜਨਵਰੀ ਇਨਟੇਕ ਵਿਚ ਦਾਖਲਾ ਲੈਣ ਲਈ ਵਿਦਿਆਰਥੀ ਕੈਨ ਏਸ਼ੀਆ ਦੇ ਮੋਗਾ ਸਥਿਤ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ