ਸੁਤੰਤਰਤਾ ਸੰਗਰਾਮੀ ਬਾਬਾ ਗੇਂਦਾ ਸਿੰਘ ਦੀ ਯਾਦ ਵਿੱਚ ਬੁੱਤ ਦਾ ਉਦਘਾਟਨ

ਬੱਧਨੀ ਕਲਾਂ,3 ਸਤੰਬਰ (ਜਸ਼ਨ)-ਅਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੰਗਰਾਮੀ ਅਤੇ 1937 ਵਿੱਚ ਕਿਸਾਨ ਸਭਾ ਦੇ ਪ੍ਰਧਾਨ ਬਾਬਾ ਗੇਂਦਾ ਸਿੰਘ ਦੀ ਯਾਦ ਵਿੱਚ ਪਿੰਡ ਦੌਧਰ ਗਰਬੀ ਦੀ ਪੰਚਾਇਤ ਅਤੇ ਸੰਤ ਬਾਬਾ ਕਪੂਰ ਸਿੰਘ ਦੀ ਰਹਿਨੁਮਾਈ ਹੇਠ ਉਨਾਂ ਦਾ ਬੁੱਤ ਅਤੇ ਸੰਤ ਬਾਬਾ ਨਾਹਰ ਸਿੰਘ ਸਨੇਰਾਂ ਵਾਲਿਆਂ ਦੀ ਯਾਦ ਵਿੱਚ ਪਾਰਕ ਨੂੰ ਯਾਦਗਾਰ ਤੌਰ ’ਤੇ ਸਥਾਪਤ ਕੀਤਾ ਗਿਆ। ਇਸ ਮੌਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਕਿਹਾ ਕਿ ਅਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨਾਂ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਜੋ ਯਾਦਗਾਰ ਬਣਾਈ ਗਈ ਹੈ, ਪਿੰਡ ਵਾਸੀ ਵਧਾਈ ਦੇ ਪਾਤਰ ਹਨ। ਇਸ ਮੌਕੇ ਜਿਲਾ ਕਾਂਗਰਸ ਦੇ ਉਪ ਪ੍ਰਧਾਨ ਲਖਵੀਰ ਸਿੰਘ ਦੌਧਰ ਨੇ ਕਿਹਾ ਕਿ ਗਦਰੀ ਬਾਬਾ ਗੇਂਦਾ ਸਿੰਘ ਦੀ ਯਾਦ ਸਥਾਪਤ ਕਰਕੇ ਅਸੀਂ ਆਪਣੇ-ਆਪ ’ਤੇ ਮਾਣ ਮਹਿਸੂਸ ਕਰ ਰਹੇ ਹਾਂ। ਇਸ ਤਰਾਂ ਦੀਆਂ ਯਾਦਗਾਰਾਂ ਆਉਣ ਵਾਲੀਆਂ ਪੀੜੀਆਂ ਨੂੰ ਦੇਸ਼ ਦੀ ਅਜ਼ਾਦੀ ਵਿੱਚ ਕੀਤੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦੀਆਂ ਰਹਿਣਗੀਆਂ। ਇਸ ਮੌਕੇ ਸਰਪੰਚ ਨਿਰਮਲ ਸਿੰਘ, ਮੈਂਬਰ ਗੁਲਜ਼ਾਰ ਸਿੰਘ, ਕਰਨੈਲ ਸਿੰਘ, ਹਰਪਾਲ ਸਿੰਘ, ਮਲਕੀਤ ਸਿੰਘ, ਹਰੀ ਸਿੰਘ, ਗੁਰਨੂਰ ਮਾਨ, ਸੁਰਜੀਤ ਸਿੰਘ, ਸ਼ਰਨਜੀਤ ਸਿੰਘ ਰੂਬੀ, ਮਾ ਦਰਸ਼ਨ ਸਿੰਘ, ਗੁਰਮੇਲ ਸਿੰਘ, ਕਰਨੈਲ ਸਿੰਘ, ਮੇਜਰ ਸਿੰਘ, ਸਰਪੰਚ ਨਰਿੰਦਰ ਕੌਰ ਡਾਲਾ, ਅਜਮੇਰ ਸਿੰਘ ਭਾਗੀਕੇ, ਸੁਖਜੀਤ ਸਿੰਘ ਮੈਂਬਰ, ਸੁਖਵਿੰਦਰ ਸਿੰਘ ਸੁੱਖਾ ਅਤੇ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਲ ਸਨ।