ਅੱਖਾਂ ਅਤੇ ਖੂਨਦਾਨ ਲਈ ਪ੍ਰੇਰਿਤ ਕਰਨ ਵਾਸਤੇ ਪ੍ਰਚਾਰ ਵੈਨ ਨੂੰ ਕੀਤਾ ਰਵਾਨਾ
ਚੜਿੱਕ,3 ਸਤੰਬਰ (ਜਸ਼ਨ)-ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪ੍ਰਾਇਮਰੀ ਹੈਲਥ ਸੈਂਟਰ ਬਲਾਕ ਢੁੱਡੀਕੇ ਦੇ ਵੱਖ-ਵੱਖ ਪਿੰਡਾਂ ’ਚ ਜਾਣ ਵਾਸਤੇ ਅੱਖਾਂ ਤੇ ਖੂਨਦਾਨ ਲਈ ਪ੍ਰੇਰਿਤ ਕਰਨ ਵਾਸਤੇ ਪ੍ਰਚਾਰ ਵੈਨ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਐਸਐਮਓ ਡਾ. ਸ਼ਿੰਗਾਰਾ ਸਿੰਘ ਨੇ ਕਿਹਾ ਕਿ ਸਾਨੂੰ ਜਿਉਂਦੇ ਜੀਅ ਖੂਨਦਾਨ ’ਤੇ ਮਰਨ ਉਪਰੰਤ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਐਕਸੀਡੈਂਟ ਕੇਸ ਤੇ ਹੋਰ ਸਰਜਰੀ ਵਾਲੇ ਕੇਸਾਂ ਦੇ ਮਰੀਜਾਂ ਲਈ ਖੂਨ ਦੀ ਲੋੜ ਪੂਰੀ ਹੋ ਸਕੇ ਤੇ ਅੱਖਾਂ ਦਾਨ ਕਰਨ ਨਾਲ ਜਿਨਾਂ ਵਿਅਕਤੀਆਂ ਦੀ ਰੌਸ਼ਨੀ ਨਹੀਂ ਹੈ, ਉਹ ਇਸ ਦੁਨੀਆਂ ਨੂੰ ਵੇਖ ਸਕਣ। ਇਸ ਮੌਕੇ ਪਿੰਡ ਢੁੱਡੀਕੇ ਦੇ ਸਰਪੰਚ ਜਸਦੀਪ ਸਿੰਘ ਗੈਰੀ ਨੇ ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕਰਨ ਦਾ ਐਲਾਨ ਕੀਤਾ ਤੇ ਮੌਕੇ ਤੇ ਫਾਰਮ ਭਰਿਆ। ਸਰਪੰਚ ਗੈਰੀ ਨੇ ਕਿਹਾ ਕਿ ਉਹ ਹੋਰ ਵਿਅਕਤੀਆਂ ਨੂੰ ਵੀ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨਗੇ। ਜ਼ਿਲਾ ਮੋਗਾ ਇੰਚਾਰਜ ਡਾ. ਅਰੁਣ ਗੁਪਤਾ ਨੇ ਕਿਹਾ ਕਿ ਜੇਕਰ ਸਾਰੇ ਅੱਖਾਂ ਦਾਨ ਕਰਨ ਦਾ ਪ੍ਰਣ ਕਰ ਲੈਣ ਤਾਂ ਦੇਸ਼ ਦੇ ਅੰਨੇਪਣ ਦਾ ਸ਼ਿਕਾਰ ਲੋਕਾਂ ਨੂੰ ਫਿਰ ਤੋਂ ਰੌਸ਼ਨੀ ਮਿਲ ਸਕਦੀ ਹੈ। ਹੈਲਥ ਸੁਪਰਵਾਈਜ਼ਰ ਕੁਲਬੀਰ ਸਿੰਘ ਢਿੱਲੋਂ ਨੇ ਸਾਥੀ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਸਾਨੂੰ ਵੀ ਅੱਖਾਂ ਦਾਨ ਕਰਕੇ ਪੁੰਨ ਕਮਾਉਣਾ ਚਾਹੀਦਾ ਹੈ। ਫਾਰਮਾਸਿਸਟ ਰਾਜ ਕੁਮਾਰ ਨੇ ਆਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਵਿੰਦਰ ਸ਼ਰਮਾ, ਮਨਦੀਪ ਸਿੰਘ, ਪਿ੍ਰਤਪਾਲ ਸਿੰਘ, ਜਗਰੂਪ ਸਿੰਘ, ਜਸਮੀਤ ਸਿੰਘ, ਕਮਲਪ੍ਰੀਤ ਕੌਰ, ਕਮਲਜੀਤ ਕੌਰ, ਬਿੰਦਰਪਾਲ ਕੌਰ, ਗੁਰਪ੍ਰੀਤ ਤੇ ਟੋਨੀ ਡੋਗਰਾ ਹਾਜ਼ਰ ਸਨ।