ਨੂਰੀ ਮਸਜਿਦ ਲੰਡੇ ਅਤੇ ਸਮਾਲਸਰ ਵਿਖੇ ‘ਬਕਰੀਦ, ਦਾ ਤਿਉਹਾਰ ਮਨਾਇਆ
ਸਮਾਲਸਰ 2 ਸਤੰਬਰ (ਜਸਵੰਤ ਗਿੱਲ)-ਕਸਬਾ ਸਮਾਲਸਰ ਦੇ ਨਜ਼ਦੀਕ ਪਿੰਡ ਲੰਡੇ ਅਤੇ ਸਮਾਲਸਰ ਵਿਖੇ ਸਥਿਤ ਨੂਰੀ ਮਸਜਿਦ ਵਿੱਚ ਮੁਸਲਮਾਨ ਭਾਈਚਾਰੇ ਵੱਲੋ ‘ਬਕਰੀਦ’ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਸਮੇਂ ਮੌਲਵੀ ਅਤਾ ਮੁਹੰਮਦ ਅਤੇ ਮੌਲਵੀ ਮੁਹੰਮਦ ਮਨੀਰ ਵੱਲੋ ਨਮਾਜ ਅਦਾ ਕੀਤੀ ਗਈ। ਸਮੂਹ ਮੁਸਲਮਾਨ ਭਾਈਚਾਰੇ ਵੱਲੋਂ ਇੱਕ ਦੂਜੇ ਦੇ ਗਲੇ ਮਿਲ ਕੇ ਈਦ ਦੀ ਵਧਾਈ ਦਿੱਤੀ ਗਈ।ਇਸ ਸਮੇਂ ਪਿੰਡ ਲੰਡੇ ਤੇ ਸਮਾਲਸਰ ਤੋ ਇਲਾਵਾ ਪਿੰਡ ਭਲੂਰ ਦੇ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਲੋਕ ਇਸ ਸਮੇ ‘ਬਕਰੀਦ, ਦਾ ਤਿਉਹਾਰ ਮਨਾਉਣ ਲਈ ਹਾਜਿਰ ਹੋਏ ।ਇਸ ਸਮੇ ਪ੍ਰਧਾਨ ਜਗਸੀਰ ਮੁਹੰਮਦ,ਨੂਰ ਮੁਹੰਮਦ,ਭਾਗ ਦੀਨ ,ਵਿੱਕੀ ਖਾਨ,ਸਾਧੂ ਖਾਨ ,ਲਾਲ ਦੀਨ,ਯੂਸਫ ਖਾਨ,ਤਰਸੇਮ ਖਾਨ,ਮੁਹੰਮਦ ਅਨਵਰ,ਸਰਾਜ ਦੀਨ,ਦੇਵੀ ਦਿਆਲ,ਅਮਜਦ ਖਾਨ,ਆਦਿ ਮੁਸਲਮਾਨ ਭਾਈਚਾਰਾ ਹਾਜਿਰ ਸੀ।ਸਮੇ ਚਾਹ,ਬਦਾਨੇ ,ਪਰਸ਼ਾਦੇ ਆਦਿ ਦਾ ਲੰਗਰ ਵੀ ਲਗਾਇਆ ਗਿਆ ਸੀ