ਛਪਾਰ ਮੇਲੇ ਤੇ ਆਪ ਦੀ ਹੋਵੇਗੀ ਭਾਰੀ ਕਾਨਫ਼ਰੰਸ-ਵਿਧਾਇਕ ਮਨਜੀਤ ਬਿਲਾਸਪੁਰ
ਮੋਗਾ/ਬਿਲਾਸਪੁਰ, 2 ਸਤੰਬਰ (ਜਸ਼ਨ)- : ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪੰਜਾਬ ਦੇ ਇਤਿਹਾਸਕ ਛਪਾਰ ਦੇ ਮੇਲੇ ਤੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾਣ ਵਾਲੀ ਭਰਵੀਂ ਕਾਨਫ਼ਰੰਸ ਸਬੰਧੀ ਜਾਣਕਾਰੀ ਦਿੰੰਦਆਂ ਆਖਿਆਂ ਇਸ ਮੇਲੇ ਦੌਰਾਨ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸੰਗਤਾਂ ਨੂੰ ਸੰਬੋਧਨ ਕਰੇਗੀ। ਮਨਜੀਤ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਜਾਣ ਚੁੱਕੇ ਹਨ ਤੇ ਪੰਜਾਬ ਵਿੱਚ ਕਾਂਗਰਸ ਸਰਕਾਰ ਨੂੰ ਲਿਆ ਕੇ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ। ਉਨਾਂ ਕਿਹਾ ਕਿ ਕੈਪਟਨ ਸਰਕਾਰ ਵੀ ਅਕਾਲੀ- ਭਾਜਪਾ ਦੀਆਂ ਨੀਤੀਆਂ ਤੇ ਚੱਲ ਰਹੀ ਹੈ ਤੇ ਉਨਾਂ ਦੇ ਸਾਰੇ ਵਾਅਦੇ ਝੂਠੇ ਸਾਬਿਤ ਹੋ ਰਹੇ ਹਨ। ਉਨਾਂ ਕਿਹਾ ਕਿ ਕੈਪਟਨ ਵੱਲੋਂ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ, ਪ੍ਰੰਤੂ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋਰ ਵਧ ਗਈਆਂ ਹਨ। ਇਸ ਕਾਰਨ ਲੋਕ ਕਾਂਗਰਸ ਤੋਂ ਪ੍ਰੇਸ਼ਾਨ ਹਨ। ਮਨਜੀਤ ਬਿਲਾਸਪੁਰ ਨੇ ਹਲਕੇ ਦੇ ਆਪ ਵਲੰਟੀਅਰਾਂ ਨੂੰ 6 ਸਤੰਬਰ ਨੂੰ ਛਪਾਰ ਦੇ ਮੇਲੇ ਤੇ ਪੂਰੀ ਤਨਦੇਹੀ ਨਾਲ ਤਿਆਰੀ ਕਰਕੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।