ਸਾਹਿਤ ਸਭਾ ਬਾਘਾਪੁਰਾਣਾ ਦੀ ਮਹੀਨਾਵਾਰ ਇੱਕਤਰਤਾ 3 ਸਤੰਬਰ ਨੂੰ

ਸਮਾਲਸਰ, 2 ਸਤੰਬਰ (ਜਸਵੰਤ ਗਿੱਲ)- ਸਾਹਿਤ ਸਭਾ (ਰਜਿ) ਬਾਘਾਪੁਰਾਣਾ ਦੀ ਮਹੀਨਾਵਾਰ ਇੱਕਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਾਘਾਪੁਰਾਣਾ ਵਿਖੇ ਸਭਾ ਦੇ ਪ੍ਰਧਾਨ ਚਰਨਜੀਤ ਸਮਾਲਸਰ ਦੀ ਪ੍ਰਧਾਨਗੀ ਹੇਠ 3 ਸਤੰਬਰ ਦਿਨ ਐਤਵਾਰ ਨੂੰ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈਸ ਸਕੱਤਰ ਜਸਵੰਤ ਗਿੱਲ ਸਮਾਲਸਰ ਅਤੇ ਚਮਕੌਰ ਸਿੰਘ ਬਾਘੇਵਾਲੀਆਂ ਨੇ ਦੱਸਿਆ ਕਿ ਮਹੀਨੇ ਦੇ ਹਰ ਪਹਿਲੇ ਐਤਵਾਰ ਹੋਣ ਵਾਲੀ ਸਭਾ ਦੀ ਮੀਟਿੰਗ ਇਸ ਵਾਰ 3 ਸਤੰਬਰ ਦਿਨ ਐਤਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਾਘਾਪੁਰਾਣਾ ਵਿਖੇ ਠੀਕ ਸਵੇਰੇ ਦਸ ਵਜੇ ਸਭਾ ਦੇ ਪ੍ਰਧਾਨ ਚਰਨਜੀਤ ਸਮਾਲਸਰ ਦੀ ਅਗਵਾਈ ਹੇਠ ਹੋਵੇਗੀ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਜਸਵੰਤ ਗਿੱਲ ਅਤੇ ਚਮਕੌਰ ਬਾਘੇਵਾਲੀਆਂ ਨੇ ਕਿਹਾ ਕਿ ਕੁਝ ਲੋਕਾਂ ਦੁਆਰਾ ਸਾਹਿਤਕਾਰਾਂ ਨੂੰ ਬਦਨਾਮ ਕਰਨ ਲਈ ਸ਼ੋਸ਼ਲ ਮੀਡੀਆਂ ‘ਤੇ ਉਨ੍ਹਾਂ ਖਿਲਾਫ ਬੇਹੱਦ ਗਲਤ ਸ਼ਬਦਾਵਾਲੀ ਵਰਤੀ ਜਾ ਰਹੀ ਹੈ ਜੋ ਕਿ ਅਤਿ ਨਿੰਦਣਯੋਗ ਹੈ। ਇਤਿਹਾਸ ਬਾਰੇ ਲਿਖਣਾ ਬਹੁਤ ਹੀ ਮੁਸ਼ਕਿਲ ਕੰਮ ਹੈ ਇਸ ਲਈ ਸਾਹਿਤਕਾਰਾਂ ਨੂੰ ਕਈ ਖੋਜਾਂ ਵੀ ਕਰਨੀਆਂ ਪੈਦੀਆਂ ਹਨ ਅਤੇ ਉਹ ਹਰ ਮੁਸੀਬਤ ਦਾ ਸਾਹਮਣਾ ਕਰਕੇ ਆਪਣੇ ਕਾਰਜਾਂ ਨੂੰ ਕਿਤਾਬ ਦਾ ਰੂਪ ਦਿੰਦੇ ਹਨ।ਇਤਿਹਾਸ ਬਾਰੇ ਲਿਖੀਆਂ ਕਿਤਾਬਾਂ ਜਾਂ ਲਿਖਤਾਂ ਦੀ ਨਿੰਦਿਆਂ ਕਰਕੇ ਸਾਹਿਤਕਾਰਾਂ ਨੂੰ ਗਲਤ ਸਾਬਤ ਕਰਨ ਦੀ ਬਜਾਏ ਇਤਿਹਾਸਿਕ ਕਿਤਾਬਾਂ ਦੇ ਜਰੀਏ ਸਾਨੂੰ ਇਤਿਹਾਸ ਦੀ ਖੋਜ ਕਰਨੀ ਚਾਹੀਦੀ ਹੈ ਤਾਂ ਕੀ ਸਾਹਿਤਕਾਰਾਂ ਨੂੰ ਗਲਤ ਕਰਨ ਲਈ ਅਤੇ ਉਨ੍ਹਾਂ ਦੀ ਲਿਖਤ ਦੀ ਪੜਤਾਲ ਕਰਨ ਲਈ ਕੁਝ ਵਿਸ਼ੇਸ਼ ਕਾਰਨ ਸਾਡੇ ਕੋਲ ਹੋਣ।ਉਨ੍ਹਾਂ ਕਿਹਾ ਕਿ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਦੀ ਨਿੰਦਿਆਂ ਕਰਨਾ ਠੀਕ ਨਹੀਂ ਹੈ ਸਾਨੂੰ ਆਪਣੇ ਪੱਧਰ ‘ਤੇ ਵੀ ਅਜਿਹੀਆਂ ਕਿਤਾਬਾਂ ਪੜ੍ਹ ਕੇ ਸੋਚਣਾ ਚਾਹੀਦਾ ਹੈ ਅਤੇ ਇਤਿਹਾਸ ਦੀ ਖੋਜ ਕਰਨੀ ਚਾਹੀਦੀ ਹੈ।
ਫੋਟੋ ਕੈਪਸ਼ਨ(201) ਸਭਾ ਦੇ ਪ੍ਰੈਸ਼ ਸਕੱਤਰ ਜਸਵੰਤ ਗਿੱਲ ਸਮਾਲਸਰ ਅਤੇ ਚਮਕੌਰ ਸਿੰਘ ਬਾਘੇਵਾਲੀਆਂ।