ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਰਾਜ ਪੱਧਰੀ ਕਲਾ ਮੁਕਾਬਲੇ ਲਈ ਚੁਣੇ ਗਏ

ਮੋਗਾ, 2 ਸਤੰਬਰ (ਜਸ਼ਨ)- ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੀ ਰਾਜ ਪੱਧਰੀ ਕਲਾ ਮੁਕਾਬਲਿਆਂ ਲਈ ਚੋਣ ਹੋਣ ਨਾਲ ਮਾਣਮੱਤੀ ਸੰਸਥਾ ਦੀ ਮੈਨੇਜਮੈਂਟ ਕਮੇਟੀ, ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਸਤੰਵਿੰਦਰ ਕੌਰ ਨੇ ਦੱਸਿਆ ਕਿ ਪਹਿਲਾਂ ਜ਼ਿਲਾ ਪੱਧਰ ’ਤੇ ਹੋਏ ਕਲਾ ਮੁਕਾਬਲਿਆਂ ਵਿਚ ਵੱਖ ਵੱਖ ਉਮਰ ਵਰਗਾਂ ਲਈ ਜ਼ਿਲੇ ਦੇ 15 ਸਕੂਲਾਂ ਨੇ ਭਾਗ ਲਿਆ ਸੀ ਜਿਸ ਵਿਚ ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਸਿਰਜਨਾ ਰਾਜ ਪੱਧਰ ’ਤੇ ਹੋਣ ਵਾਲੇ ਮੁਕਾਬਲਿਆਂ ਲਈ ਚੁਣੀ ਗਈ ਹੈ । ਉਹਨਾਂ ਦੱਸਿਆ ਕਿ ਜ਼ਿਲਾ ਪੱਧਰ ’ਤੇ ਹੋਏ ਇਹਨਾਂ ਮੁਕਾਬਲਿਆਂ ਵਿਚ ਕੈਂਬਰਿੱਜ ਸਕੂਲ ਦੇ 18 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਮੁਕਾਬਲਿਆਂ ਵਿਚ ਭਾਗ ਲੈਣ ਉਪਰੰਤ ਸਕੂਲ ਸਕੂਲ ਪਹੰੁਚਣ ’ਤੇ ਐਡਮਿਨਸਟਰੇਟਰ ਮੈਡਮ ਮੈਡਮ ਪਰਮਜੀਤ ਕੌਰ ਅਤੇ ਮੈਡਮ ਪਿ੍ਰੰਸੀਪਲ ਸਤੰਵਿੰਦਰ ਕੌਰ ਨੇ ਸਕੂਲ ਦੇ ਆਰਟਸ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣ ਸਿਰਜਣਾ ਨੂੰ ਭਵਿੱਖ ਵਿਚ ਹੋਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ । ਇਸ ਮੌਕੇ ’ਤੇ ਨਗਰ ਨਿਗਮ ਦੇ ਮੇਅਰ ਅਕਸ਼ਿਤ ਜੈਨ ਅਤੇ ਕੌਂਸਲਰ ਅਸ਼ੋਕ ਧਮੀਜਾ ਅਤੇ ਸਕੂਲ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਨੇ ਵਿਸ਼ੇਸ਼ ਤੌਰ ’ਤੇ ਪਹੰੁਚ ਕੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ  ਕਰਦਿਆਂ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਐਡਮਿਨਸਟਰੇਟਰ ਮੈਡਮ ਪਰਮਜੀਤ ਕੌਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਸਟਾਫ਼ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਪੂਰੀ ਤਰਾਂ ਵਚਨਬੱਧ ਹੈ ।