ਆਰ.ਆਈ.ਈ.ਸੀ. ਨੇ ਲਗਵਾਇਆ ਕਾਜਲ ਅਤੇ ਸਾਹਿਲ ਦਾ ਆਟੇ੍ਰਲੀਆ ਸਟੂਡੈਂਟ ਸਪਾਊਜ਼ ਵੀਜ਼ਾ
ਮੋਗਾ,2 ਸਤੰਬਰ (ਜਸ਼ਨ)ਮਾਲਵੇ ਦੀ ਮਸ਼ਹੂਰ ਇੰਮੀਗਰੇਸ਼ਨ ਆਰ.ਆਈ.ਈ.ਸੀ. ਸੰਸਥਾ ਜੋ ਕਿ ਆਏ ਦਿਨ ਲਗਾਤਾਰ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ। ਸੰਸਥਾ ਦੀ ਵਿਸ਼ੇਸ਼ਤਾ ਹੈ ਕਿ ਵਿਦੇਸ਼ ਜਾਣ ਚਾਹਵਾਨਾਂ ਦਾ ਘੱਟ ਤੋਂ ਘੱਟ ਸਮੇਂ ਵਿਚ ਵੀਜ਼ਾ ਲਗਵਾਇਆ ਜਾਂਦਾ ਹੈ। ਸੰਸਥਾ ਦੇ ਡਾਇਰੈਕਟਰ ਕੀਰਤੀ ਬਾਂਸਲ ਤੇ ਰੋਹਿਤ ਬਾਂਸਲ ਨੇ ਦੱਸਿਆ ਕਿ ਇਸ ਵਾਰ ਕਾਜਲ ਪਤਨੀ ਸਾਹਿਲ ਕੁਮਾਰ ਵਾਸੀ ਬੇਦੀ ਨਗਰ ਮੋਗਾ ਦੋਨਾਂ ਦਾ ਆਸਟੇ੍ਰਲੀਆ ਸਟੂਡੈਂਟ ਸਪਾਊਜ਼ ਵੀਜ਼ਾ 15 ਦਿਨਾਂ ਦੇ ਅੰਦਰ ਅੰਦਰ ਲਗਵਾ ਦੇ ਦਿੱਤਾ ਗਿਆ ਹੈ। ਉਨਾਂ ਜਿਨਾਂ ਵਿਦਿਆਰਥੀਆਂ ਦੇ ਆਈਲਟਸ ਵਿਚੋਂ 5.5 ਜਾਂ 6 ਬੈਂਡ ਹਨ ਜਾਂ ਕਿਸੇ ਵੀ ਮਡਿਊਲ ਵਿਚੋਂ 5 ਬੈਂਡ ਹਨ ਉਹ ਵਿਦਿਆਰਥੀ ਆਸਟੇ੍ਰਲੀਆ ਵਿਚ ਪੜਾਈ ਕਰਨ ਲਈ ਆਰ.ਆਈ.ਈ.ਸੀ. ਸੰਸਥਾ ਵਿਖੇ ਸੰਪਰਕ ਕਰਨ। ਉਨਾਂ ਦੱਸਿਆ ਕਿ ਸੰਸਥਾ ਵੱਲੋਂ ਵਿਦੇਸ਼ ਵਿਚ ਵਿਦਿਆਰਥੀ ਨੂੰ ਉੱਚ ਕਾਲਜ ਵਿਚ ਐਡਮਿਸ਼ਨ ਦਿਵਾਈ ਜਾਂਦੀ ਹੈ ਤਾਂ ਜੋ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਵੀਜ਼ਾ ਆਉਣ ਦੇ ਕਾਲਜ ਅਤੇ ਸਾਹਿਲ ਵੱਲੋਂ ਸੰਸਥਾ ਦੇ ਡਾਇਰੈਕਟਰਜ਼ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਕਾਜਲ ਅਤੇ ਸਾਹਿਲ ਨੂੰ ਵੀਜ਼ਾ ਸਬੰਧੀ ਕਾਗਜ਼ਾਤ ਸੌਂਪਣ ਉਪਰੰਤ ਡਾਇਰੈਕਟਰ ਕੀਰਤੀ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਵਿਦਿਆਰਥੀ ਵਿਦੇਸ਼ਾਂ ਵਿਚ ਪੜਾਈ ਕਰਨ ਦੇ ਚਾਹਵਾਨ ਹਨ ਉਹ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਆਰ ਆਈ ਈ ਸੀ ਦੇ ਦਫਤਰ ਇਕ ਵਾਰ ਜ਼ਰੂਰ ਆਉਣ ਤਾਂ ਕਿ ਉਹਨਾਂ ਦੀ ਮੰਜ਼ਿਲ ਦੀ ਪ੍ਰਾਪਤੀ ਲਈ ਸੰਸਥਾ ਉਹਨਾਂ ਦਾ ਸਹੀ ਮਾਰਗ ਦਰਸ਼ਨ ਕਰ ਸਕੇ।