ਕੈਪਟਨ ਸਰਕਾਰ ਆਪਣਾ ਹਰ ਵਾਅਦਾ ਕਰ ਰਹੀ ਹੈ ਪੂਰਾ : ਵਿਧਾਇਕ ਦਰਸ਼ਨ ਸਿੰਘ ਬਰਾੜ
ਬਾਘਾਪੁਰਾਣਾ,1ਸਤੰਬਰ (ਜਸ਼ਨ)-ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਆਖਣਾ ਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲੋਕਾਂ ਨਾਲ ਕੀਤਾ ਇਕ ਇਕ ਵਾਅਦਾ ਪੂਰਾ ਕਰੇਗੀ। ਸ: ਬਰਾੜ ਨੇ ਮੁਹੱਲਾ ਬਾਬਾ ਜੀਵਨ ਸਿੰਘ ਨਗਰ ਵਿਖੇ 2 ਰੁਪਏ ਕਿਲੋ ਕਣਕ ਦੀ ਵੰਡ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਗਰੀਬਾਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਲੈ ਕੇ ਆ ਰਹੇ ਹਾਂ, ਪ੍ਰੰਤੂ ਅਕਾਲੀ ਆਗੂ ਕਹਿੰਦੇ ਸਨ ਕਿ ਹੁਣ ਗਰੀਬਾਂ ਨੂੰ ਕਣਕ ਨਹੀਂ ਮਿਲੇਗੀ, ਰਾਸ਼ਨ ਨਹੀਂ ਮਿਲੇਗਾ, ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਪਣਾ ਹਰ ਵਾਅਦਾ ਪੂਰਾ ਕਰ ਰਹੀ ਹੈ। ਉਨਾਂ ਕਿਹਾ ਕਿ ਬੇਰੁਜ਼ਗਾਰਾਂ ਲਈ ਰੋਜ਼ਗਾਰ, ਕਿਸਾਨਾਂ ਲਈ ਸਹੂਲਤਾਂ ਅਤੇ ਵਪਾਰੀਆਂ ਨੂੰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਗਰੀਬ ਪਰਿਵਾਰਾਂ ਨੂੰ ਨਿਰੰਤਰ 2 ਰੁਪਏ ਕਿਲੋ ਕਣਕ ਮਿਲਦੀ ਰਹੇਗੀ। ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ‘ਸਾਡਾ ਮੋਗਾ ਡੌਟ ਕੌਮ ’ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਉਪਰੰਤ ਸੂਬੇ ’ਚ ਵਿਕਾਸ ਦੀ ਲਹਿਰ ਆਰੰਭ ਹੋਈ ਹੈ ਅਤੇ ਨਿੱਤ ਦਿਨ ਇਸ ਦੀ ਲੈਅ ਤੇਜ਼ ਹੋ ਰਹੀ ਹੈ । ਇਸ ਮੌਕੇ ਉਨਾਂ ਨਾਲ ਕੌਂਸਲਰ ਜਗਸੀਰ ਸਿੰਘ ਜੱਗਾ, ਸ਼ਸ਼ੀ ਰਾਜ ਮਿੱਤਲ, ਜਗਸੀਰ ਗਰਗ, ਰਾਜ ਕੁਮਾਰ ਲੂੰਬਾ, ਜਗਸੀਰ ਸਿੰਘ ਕਾਲੇਕੇ, ਸੁੱਖੀ ਬਰਾੜ, ਦਵਿੰਦਰ ਸਿੰਘ ਪੀਏ, ਸ਼ਿੰਦਰ ਸਿੰਘ, ਸਾਹਿਲ ਗਰਗ ਆਦਿ ਆਗੂ ਹਾਜ਼ਰ ਸਨ।