ਪੌਦੇ ਮਨੁੱਖ ਅਤੇ ਪਸ਼ੂਆਂ ਦੇ ਜੀਵਨ ਦਾ ਮੂਲ ਸਰੋਤ -ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲੇ

ਚੰਦਪੁਰਾਣਾ,1 ਸਤੰਬਰ (ਜਸ਼ਨ) : ਪੌਦੇ ਮਨੁੱਖੀ ਜੀਵਨ, ਪਸ਼ੂ, ਪੰਛੀਆਂ ਦੇ ਜੀਵਨ ਦਾ ਮੂਲ਼ ਸਰੋਤ ਹਨ ਤੇ ਕੁਦਰਤ ਦੇ ਵਰਤਾਰਿਆਂ ਨੂੰ ਸਮਤੋਲ ਰੱਖਣ ਵਿਚ ਦਰੱਖਤਾਂ ਦੀ ਅਹਿਮ ਭੂਮਿਕਾ ਰਹਿੰਦੀ ਹੈ। ਇਹ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਨੇ ਪਿੰਡ ਚੰਦ ਪੁਰਾਣਾ ਦੇ ਸ਼ਮਸ਼ਾਨਘਾਟ ਵਿਚ ਦਰੱਖਤ ਲਗਾਉਣ ਦੀ ਮੁਹਿੰਮ ਨੂੰ ਪੌਦਾ ਲਗਾ ਕੇ ਆਰੰਭ ਕਰਦਿਆਂ ਕੀਤਾ। ਉਨਾਂ ਕਿਹਾ ਕਿ ਜੀਵਾਂ ਲਈ ਆਕਸੀਜਨ ਦਾ ਸਰੋਤ ਦਰੱਖਤਾਂ ਹਨ ਜਿਹਨਾਂ ਦੇ ਬਿਨਾਂ ਅਸੀਂ ਦੋ ਪਲ ਵੀ ਜਿੰਦਾ ਨਹੀਂ ਰਹਿ ਸਕਦੇ। ਉਹਨਾਂ ਆਖਿਆ ਕਿ ਦਰੱਖਤ ਜੜੀ-ਬੂਟੀਆਂ, ਲੱਕੜ, ਖਾਣ ਵਾਲੀਆਂ ਵਸਤਾਂ ਦਿੰਦੇ ਹਨ ਤੇ ਪੰਛੀਆਂ ਲਈ ਰੈਣ-ਬਸੇਰਾ ਵੀ ਬਣਦੇ ਹਨ। ਉਨਾਂ ਕਿਹਾ ਕਿ ਸ਼ਹਿਰੀਕਰਨ ਤੇ ਆਧੁਨਿਕਵਾਦ ਨੇ ਦਰੱਖਤਾਂ ਦੀ ਬੇਲੋੜੀ ਕਟਾਈ ਕਰਕੇ ਵਾਤਾਵਰਨ ਦਾ ਸੰਤੁਲਨ ਵਿਗਾੜ ਦਿੱਤਾ ਹੈ ਜਿਸ ਕਰਕੇ ਕਦੇ ਸੋਕਾ ਤੇ ਕਦੇ ਹੜਾਂ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਉਨਾਂ ਕਿਹਾ ਕਿ ਪੌਦੇ ਲਗਾ ਦੇੇਣੇ ਬਹੁਤ ਆਸਾਨ ਹੁੰਦੇ ਹਨ ਪਰ ਇਨਾਂ ਦੀ ਪ੍ਰਵਰਿਸ਼ ਬੱਚਿਆਂ ਵਾਂਗ ਧਿਆਨ ਮੰਗਦੀ ਹੈ ਇਸ ਲਈ ਪੌਦੇ ਲਗਾ ਕੇ ਇਸ ਨੂੰ ਆਤਮ ਨਿਰਭਰ ਹੋਣ ਤੱਕ ਇਸ ਦੀ ਸਾਂਭ-ਸੰਭਾਲ ਦਾ ਖਿਆਲ ਰੱਖਣਾ ਬਹੁਤ ਜਰੂਰੀ ਹੈ। ਉਨਾਂ ਕਿਹਾ ਕਿ ਸ਼ਮਸ਼ਾਨਘਾਟ ਦਾ ਜੋ ਕੰਮ ਅਧੂਰਾ ਹੈ ਉਸ ਨੂੰ ਵੀ ਜਲਦੀ ਪੂਰਾ ਕਰਵਾਇਆ ਜਾਵੇਗਾ ਤੇ ਇਸ ਦੇ ਵਿਹੜੇ ਨੂੰ ਹਰਿਆ-ਭਰਿਆ ਬਣਇਆ ਜਾਵੇਗਾ। ਇਸ ਮੌਕੇ ਸ਼ਮਸ਼ਾਨਘਾਟ ਕਮੇਟੀ ਦੇ ਕੈਸ਼ੀਅਰ ਸੂਬੇਦਾਰ ਗੁਰਮੀਤ ਸਿੰਘ, ਸੂਬੇਦਾਰ ਚਰਨ ਸਿੰਘ, ਬੱਬੂ ਮੈਂਬਰ, ਅਜਮੇਰ ਸਿੰਘ ਤੇ ਤਰਲੋਕ ਸਿੰਘ ਸਿੰਘਾਂ ਵਾਲਾ ਹਾਜ਼ਰ ਸਨ।