ਦਿੱਲੀ ’ਚ ‘ਆਪ’ ਦੀ ਜਿੱਤ ਸੱਚ ਤੇ ਵਿਕਾਸ ਦੀ ਜਿੱਤ-ਜਗਦੀਪ ਸਿੰਘ ਜੈਮਲਵਾਲਾ

ਮੋਗਾ, 30 ਅਗਸਤ (ਜਸ਼ਨ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਜੈਮਲਵਾਲਾ ਨੇ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਵੀ ਜ਼ਿਮਨੀ ਚੋਣ ਵਿੱਚ ‘ਆਪ’ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਦੇ ਲੋਕ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਹੱਕ-ਸੱਚ ’ਤੇ ਖੜ੍ਹਣ ਅਤੇ ਵਿਕਾਸ ਕਾਰਜਾਂ ਨੂੰ ਤਰਜੀਹ ਦੇਣ ਦੇ ਮੁੱਦੇ ’ਤੇ ਮੋਹਰ ਲਾਈ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਇਸ ਜਿੱਤ ਨਾਲ ਜਿੱਥੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੇ ਸਰਕਾਰ ਨੂੰ ਵੱਡਾ ਸਿਆਸੀ ਧੱਕਾ ਲੱਗਿਆ ਹੈ ਉੱਥੇ ਇਸ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪੈਦਾ ਹੋਇਆ ਹੈ। ਸ੍ਰੀ ਜੈਮਲਵਾਲਾ ਨੇ ਕਿਹਾ ਕਿ ਦੇਸ਼ ਦੀ ਸਿਆਸਤ ਵਿੱਚ ਆਉਣ ਵਾਲਾ ਸਮਾਂ ਸ੍ਰੀ ਕੇਜਰੀਵਾਲ ਦਾ ਹੀ ਹੈ ਤੇ ‘ਆਪ’ ਦੀਆਂ ਨੀਤੀਆਂ ਹੀ ਦੇਸ਼ ਦੇ ਹਰ ਵਰਗ ਦੇ ਹਿਤਾਂ ਦੀ ਤਰਜ਼ਮਾਨੀ ਕਰਦੀਆਂ ਹਨ। ਉਨਾਂ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਨੂੰ ਗੰਧਲੀ ਰਾਜਨੀਤੀ ਦੀ ਦਲਦਲ ’ਚੋਂ ਕੱਢਣ ਤੇ ਰਿਵਾਇਤੀਆਂ ਪਾਰਟੀਆਂ ਕਾਂਗਰਸ, ਭਾਜਪਾ ਤੇ ਸ਼ੋ੍ਰਮਣੀ ਅਕਾਲੀ ਦਲ ਨੂੰ 2019 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਹਾਰ ਦਾ ਮੂੰਹ ਦਿਖਾਉਣ ਲਈ ਅੱਜ ਤੋਂ ਹੀ ਕਮਰਕੱਸੇ ਕਰ ਲੈਣ