ਪੰਜਾਬ ਆਈ ਟੀ ਆਈ ਮੋਗਾ ’ਚ ਕੌਂਸਲਿੰਗ ਦੇ ਦੋ ਦਿਨ ਬਾਕੀ-:ਡਾਇਰੈਕਟਰ ਜਸਵੀਰ ਸਿੰਘ ਸਿੱਧੂ

 ਮੋਗਾ,29 ਅਗਸਤ(ਜਸ਼ਨ):ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਕਿੱਤਾ ਮੁਖੀ ਸਿੱਖਿਆ ਅਤੇ ਆਈਟੀਆਈ ਦੇ ਨਵੇਂ ਕੋਰਸਾਂ ਦੇ ਦਾਖਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਆਈਟੀਆਈ ਦੇ ਪਿ੍ਰੰਸੀਪਲ ਸੁਖਚੈਨ ਸਿੰਘ ਸੰਧੂ ਨੇ ਦੱਸਿਆ ਕਿ ਤੀਸਰੀ ਕੌਂਸਲਿੰਗ ਦੇ ਸਿਰਫ ਦੋ ਦਿਨ ਬਾਕੀ ਰਹਿ ਗਏ ਹਨ। ਸਿਖਿਆਰਥੀ ਜਲਦ ਆਪਣੀ ਰਜਿਸਟੇ੍ਰਸ਼ਨ ਕਰਵਾ ਕੇ ਸ਼ੁਰੂ ਹੋਈਆਂ ਕਲਾਸਾਂ ਵਿੱਚ ਆਉਣਾ ਸ਼ੁਰੂ ਕਰਨ। ਪਿ੍ਰੰਸੀਪਲ ਸੰਧੂ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਸਥਾ ਵਿਚ ਵੈਲਡਰ, ਡੀਜਲ ਮਕੈਨਿਕ, ਇਲੈਕਟ੍ਰੀਸ਼ਨ, ਪਲੰਬਰ, ਨੈਨੀ ਕੇਅਰ, (ਓਲਡ ਏਜ ਕੇਅਰ) ਹੇਅਰ ਐਂਡ ਸਕਿਨ ਕੇਅਰ, ਕਟਾਈ, ਸਿਲਾਈ, ਸਿਲਾਈ-ਕਢਾਈ ਅਤੇ ਅਧਿਆਪਕ ਟਰੇਨਿੰਗ ਦੇ ਦਾਖਲੇ ਐਨ.ਸੀ.ਵੀ.ਟੀ. ਦੀ ਮਾਨਤਾ ਮੁਤਾਬਿਕ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਅੱਜ ਦੇ ਬੇਰੁਜ਼ਗਾਰੀ ਭਰੇ ਦੌਰ ਵਿਚ ਕਿੱਤਾ ਮੁਖੀ ਕੋਰਸ ਵਿਦਿਆਰਥੀਆਂ ਨੂੰ ਪੈਰਾਂ ਸਿਰ ਖੜਾ ਕਰਨ ਲਈ ਵਰਦਾਨ ਸਾਬਤ ਹੋ ਰਹੇ ਹਨ। ਪਿ੍ਰੰਸੀਪਲ ਸੰਧੂ ਨੇ ਕਿਹਾ ਕਿ ਤਕਨੀਕੀ ਸਿੱਖਿਆ ਹਾਸਲ ਕਰਨ ਉਪਰੰਤ ਵਿਦਿਆਰਥੀਆਂ ਦੀ ਪਲੇਸਮੈਂਟ ਸਹੀ ਤਰੀਕੇ ਨਾਲ ਹੋਣ ਸਦਕਾ ਵਿਦਿਆਰਥੀਆਂ ਵਿਚ ਪੰਜਾਬ ਆਈਟੀਆਈ ਵਿਚ ਦਾਖਲਾ ਲੈਣ ਲਈ ਰੁਚੀ ਵਧੀ ਹੈ। ਉਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਕਾਨੂੰਨੀ ਅਤੇ ਉਚਿਤ ਤਰੀਕੇ ਨਾਲ ਵਿਦੇਸ਼ ਜਾਣ ਲਈ ਮਾਨਤਾ ਪ੍ਰਾਪਤ ਆਈਟੀਆਈ ਦੇ ਕੋਰਸ ਕਰਵਾਏ ਜਾਂਦੇ ਹਨ। ਸੰਸਥਾ ਦੇ ਡਾਇਰੈਕਟਰ ਜਸਵੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸੰਸਥਾ ਵਿੱਚੋਂ ਹਜ਼ਾਰਾਂ ਵਿਦਿਆਰਥੀ ਵੱਖ-ਵੱਖ ਕੋਰਸ ਕਰਕੇ ਅੱਜ ਵਿਦੇਸ਼ਾਂ ਵਿਚ ਚੰਗਾ ਪੈਸਾ ਕਮਾ ਰਹੇ ਹਨ। ਉਨਾਂ ਕਿਹਾ ਕਿ ਇਸ ਸੰਸਥਾ ਵਿਚ ਵਧੀਆ ਸਿਖਲਾਈ ਸਿੱਖਿਆ ਦੇਣ ਲਈ ਮਿਹਨਤੀ ਸਟਾਫ ਨਿਯੁਕਤ ਕੀਤਾ ਗਿਆ ਹੈ, ਜਿਨਾਂ ਦੀ ਬਦੌਲਤ ਹਰ ਸਾਲ ਸੰਸਥਾ ਦਾ ਨਜੀਤਾ 100 ਪ੍ਰਤੀਸ਼ਤ ਆਉਂਦਾ ਹੈ।