ਮੋਗਾ ’ਚ ਕਰਫਿੳੂ ਜਾਰੀ

ਮੋਗਾ,26 ਅਗਸਤ (ਜ਼ਸਨ)- ਜ਼ਿਲਾ ਮੈਜਿਸਟਰੇਟ ਦਿਲਰਾਜ ਸਿੰਘ ਦੇ ਆਦੇਸ਼ਾਂ ਅਨੁਸਾਰ ਬੀਤੀ ਰਾਤ ਤੋਂ ਲਗਾਏ ਕਰਫਿੳੂ ਦੌਰਾਨ ਅੱਜ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਢਿੱਲ ਦਿੱਤੀ ਗਈ । ਇਸ ਦੌਰਾਨ ਸ਼ਹਿਰ ਵਾਸੀਆਂ ਨੇ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਦੀ ਖਰੀਦਦਾਰੀ ਕੀਤੀ। ਅੱਜ ਦੁਪਹਿਰ ਉਪਰੰਤ ਜ਼ਿਲਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਤਾਜ਼ਾ ਹੁਕਮਾਂ ਵਿਚ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਆਮ ਜਨਤਾ ਨੂੰ ਕਰਫਿੳੂ ’ਚ ਖੁੱਲ ਦਿੱਤੀ ਗਈ ਹੈ ਤਾਂ ਕਿ ਉਹ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਖਰੀਦਾਰੀ ਕਰ ਸਕਣ। ਕਰਫਿੳੂ ਦੌਰਾਨ ਬਜ਼ਾਰ ਪੂਰੀ ਤਰਾਂ ਬੰਦ ਰਹੇ ਅਤੇ ਸ਼ਹਿਰ ਵਿਚ ਸਨਾਟਾ ਛਾਇਆ ਰਿਹਾ । ਹੁਕਮਾਂ ਅਨੁਸਾਰ ਇਹ ਕਰਫਿੳੂ  27 ਅਗਸਤ ਸਵੇਰੇ 6 ਵਜੇ ਤੱਕ ਜਾਰੀ ਰਹੇਗਾ। ਅੱਜ ਮੋਗਾ ਦੇ ਬਜ਼ਾਰਾਂ ਵਿਚੋਂ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਨੀਮ ਫੌਜੀ ਦਸਤਿਆਂ ਅਤੇ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਇਸੇ ਦੌਰਾਨ ਅੱਜ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਅਤਿ ਨਜ਼ਦੀਕੀ ਮੰਨੇ ਜਾਣ ਵਾਲੇ ਪਰਿਵਾਰ ’ਚੋਂ ਦੋ ਡੇਰਾ ਪ੍ਰੇਮੀਆਂ ਨੂੰ ਮੋਗਾ ਪੁਲਸ ਨੇ ਸ਼ੱਕ ਦੇ ਆਧਾਰ ‘ਤੇ ਕਾਬੂ ਕੀਤਾ ਹੈ। ਅੱਜ ਪੁਲਸ ਨੇ ਕੱਪੜਾ ਵਪਾਰੀ ਬਲਜੀਤ ਕੁਮਾਰ ਉਰਫ ਬੱਗੀ ਅਤੇ ਉਸਦੇ ਭਰਾ ਨੂੰ ਗੜਬੜ ਕਰਨ ਦੇ ਅੰਦੇਸ਼ੇ ਦੇ ਚੱਲਦਿਆਂ ਗਿ੍ਰਫਤਾਰ ਕਰਕੇ ਸਥਾਨਕ ਐੱਸ. ਡੀ. ਐੱਮ. ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਕਿ ਉਨਾਂ ਨੂੰ ਜੇਲ ਭੇਜ ਦਿੱਤਾ ਗਿਆ।