ਡਾ: ਹਰਜੋਤ ਕਮਲ ਨੂੰ ਸ਼ੋਸ਼ਲ ਮੀਡੀਆ ਸੈੱਲ ਦੀ ਕਮਾਂਡ ਸੌਪਣ ਤੇ ਗੁਰਪ੍ਰੀਤ ਵਿਰਕ ਨੇ ਹਾਈਕਮਾਂਡ ਦਾ ਕੀਤਾ ਧੰਨਵਾਦ
ਮੋਗਾ, 24 ਅਗਸਤ (ਜਸ਼ਨ)- ਕਾਂਗਰਸ ਹਾਈ ਕਮਾਂਡ ਅਤੇ ਕਾਂਗਰਸ ਪਾਰਟੀ ਦੇ ਉੱਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵੱਲੋਂ ਸਟੇਟ ਸੋਸ਼ਲ ਮੀਡੀਆ ਸੈੱਲ ਦੇ ਕੋਆਡੀਨੇਟਰਾਂ ਦੀ ਕੀਤੀ ਚੋਣ ਦੌਰਾਨ ਸਾਰੇ ਸੂਬਿਆਂ ਤੋਂ ਇਕ ਇਕ ਕੋਆਰਡੀਨੇਟਰ ਚੁਣਿਆ ਗਿਆ ਹੈ ਜਿਸ ਵਿਚ ਪੰਜਾਬ ਦੇ ਬਹੁਤ ਹੀ ਮਿਹਨਤੀ ਆਗੂੁ ਡਾ.ਹਰਜੋਤ ਕਮਲ ਵਿਧਾਇਕ ਹਲਕਾ ਮੋਗਾ ਨੂੰ ਇੱਕ ਵਾਰ ਦੁਬਾਰਾ ਪੰਜਾਬ ਸ਼ੋਸ਼ਲ ਮੀਡੀਆ ਸੈੱਲ ਦੀ ਟੀਮ ਦੀ ਕਮਾਨ ਸੋਂਪੀ ਗਈ ਹੈ ਜਿਹਨਾਂ ਦੀ ਨਿਯੂਕਤੀ ਨਾਲ ਸਮੁੱਚੇ ਪੰਜਾਬ ਵਿਚ ਖੁਸ਼ੀ ਦੀ ਲਹਿਰ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੋਸ਼ਲ ਮੀਡੀਆ ਸੈੱਲ ਪੰਜਾਬ ਦੇ ਸਕੱਤਰ ਗੁਰਪ੍ਰੀਤ ਸਿੰਘ ਵਿਰਕ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਵਿਚਾਰ ਸਾਂਝੇ ਕਰਦਿਆਂ ਕੀਤਾ । ਗੁਰਪ੍ਰੀਤ ਸਿੰਘ ਵਿਰਕ ਨੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ ਜਿਹਨਾਂ ਨੇ ਬੇਹੱਦ ਮਿਹਨਤੀ ਅਤੇ ਮਿਲਣਸਾਰ ਆਗੂ ਨੂੰ ਇਹ ਜ਼ਿਮੇਵਾਰੀ ਸੌਂਪੀ ਹੈ । ਉਹਨਾ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਦੁਬਾਰਾ ਇਹ ਜਿੰਮੇਵਾਰੀ ਦੇ ਕੇ ਇਹ ਮੋਹਰ ਲਗਾਈ ਹੈ ਕਿ ਡਾ ਹਰਜੋਤ ਕਮਲ ਬਹੁਤ ਹੀ ਮਿਹਨਤੀ ਅਤੇ ਅਣਥੱਕ ਪਾਰਟੀ ਦੇ ਆਗੂ ਹਨ। ਉਹਨਾ ਕਿਹਾ ਕਿ ਆਉਣ ਵਾਲੇ ਸਮੇ ਵਿਚ ਡਾ: ਹਰਜੋਤ ਕਮਲ ਦੀ ਟੀਮ ਜਿੱਥੇ ਪਾਰਟੀ ਨੰ ਹੋਰ ਮਜਬੂਤ ਕਰਨ ਲਈ ਅਹਿਮ ਰੋਲ ਅਦਾ ਕਰੇਗੀ ਉਥੇ ਹੀ ਸਰਕਾਰ ਦੀਆਂ ਨੀਤੀਆ ਅਤੇ ਕੀਤੇ ਗਏ ਕੰਮਾ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਵੀ ਅਹਿਮ ਭੂਮਿਕਾ ਨਿਭਾਏਗੀ।