ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਵਿਖੇ ਡਾਈਬਿਟੀਜ਼ ਰਿਸਕ ਅਸੈਸਮੈਂਟ ਕੇਂਦਰ ਸਥਾਪਤ

ਮੋਗਾ, 23 ਅਗਸਤ (ਜਸ਼ਨ)-ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਵਿਖੇ ਚੇਅਰਮੈਨ ਪ੍ਰਵੀਨ ਗਰਗ ਦੇ ਜਨਮ ਦਿਨ ਤੇ ਡਾਈਬਿਟੀਜ਼ ਰਿਸਕ ਅਸੈਸਮੈਂਟ ਅਤੇ ਰੂਰਲ ਐਂਡ ਅਰਬਨ ਪੋਪਲੇਸ਼ਨ ਆਫ ਮੋਗਾ ਲਈ ਸੰਸਥਾ ਵਿਚ ਇਕ ਕੇਂਦਰ ਸਥਾਪਤ ਕੀਤਾ ਗਿਆ। ਡਾਈਬਿਟੀਜ਼ ਤੋਂ ਬਚਾਓ ਲਈ ਪੋਸਟਰ ਰਿਲੀਜ ਕਰਨ ਉਪਰੰਤ ‘ਸਾਡਾ ਮੋਗਾ ਡੌਟ ਕੌਮ’ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਰਿੈਕਟਰ ਡਾ: ਜੀ.ਡੀ.ਗੁਪਤਾ ਨੇ ਆਖਿਆ ਕਿ ਅੱਜ ਸੰਸਥਾ  ਇਹ ਕੇਂਦਰ ਮੋਗਾ ਦੇ ਖੇਤਰ ਵਿਚ ਆਉਣ ਵਾਲੇ ਪਿੰਡਾਂ ਤੇ ਸਾਂਝੇ ਸਥਾਨਾਂ ਤੇ ਡਾਈਬਿਟੀਜ ਰਿਸਕ ਅਸੈਸਮੈਂਟ ਸਬੰਧੀ ਇਕ ਕੈਂਪ ਲਗਾਇਆ ਜਾਵੇਗਾ। ਜਿਸ ਤਹਿਤ ਲੋਕਾਂ ਨੂੰ ਡਾਈਬਿਟੀਜ ਦੇ ਬਾਰੇ ਜਾਗਰੂਕ ਕੀਤਾ ਜਾਵੇਗਾ, ਕਿਉਕਿ ਇਹ ਮੰਨਿਆ ਜਾ ਰਿਹਾ ਹੈ ਕਿ ਸਾਲ 2030 ਤਕ ਭਾਰਤ ਵਿਚ ਡਾਈਬਿਟੀਜ਼ ਦੇ ਮਰੀਜ਼ ਬਹੁਤ ਵੱਧ ਹੋ ਜਾਣਗੇ। ਇਹ ਬੀਮਾਰੀ ਜਾਨਲੇਵਾ ਹੈ ਤੇ ਇਸਦੇ ਦੁਆਰਾ ਬੀਮਾਰੀਆ ਪੈਦਾ ਹੁੰਦੀਆ ਹਨ, ਜੋ ਕਿ ਜਾਨਲੇਵਾ ਵੀ ਹੋ ਸਕਦੀ ਹੈ।  ਿਕੇਂਦਰ ਦਾ ਸੰਚਾਲਨ ਫਾਰਮ ਡੀ. ਦੇ ਐਚ.ਓ.ਡੀ. ਪ੍ਰੋ. ਮਹਿੰਦਰ ਸਿੰਘ ਰਾਠੌਰ ਵੱਲੋਂ ਕੀਤਾ ਜਾਵੇਗਾ। ਚੇਅਰਮੈਨ ਪ੍ਰਵੀਨ ਗਰਗ ਨੇ ਇਸ ਵਿਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਤਾ। ਉਹਨਾਂ ਦੱਸਿਆ ਕਿ ਇਸ ਪ੍ਰਕਾਰ ਦੇ ਕੰਮ ਸਮਾਜ ਲਈ ਜਰੂਰੀ ਹਨ, ਕਿਉਕਿ ਬਹੁਤ ਲੋਕਾਂ ਨੂੰ ਇਸਦੀ ਪੂਰੀ ਜਾਣਕਾਰੀ ਨਹੀਂ ਹੁੰਦੀ ਤੇ ਬੀਮਾਰੀ ਇਕ ਵਿਕਰਾਲ ਰੂਪ ਧਾਰਨ ਕਰ ਲੈਂਦੀ ਹੈ। ਇਸ ਕੇਂਦਰ ਦੀ ਸ਼ੁਰੂਆਤ ਸੰਸਥਾ ਵਿਖੇ ਸ਼ੁਰੂ ਹੋ ਚੁੱਕੀ ਹੈ। ਹਰੇਕ ਸ਼ਨਿਵਾਰ ਨੂੰ ਸ਼ਾਮ ਤਿੰਨ ਤੋਂ ਪੰਜ ਵਜੇ ਡਾਇਬਿਟੀਜ਼ ਰਿਸਕ ਅਸੈਸਮੈਂਟ ਸੰਸਥਾ ਵਿਚ ਕੀਤਾ ਜਾਵੇਗਾ।