ਕੈਨ ਏਸ਼ੀਆ ਇੰਮੀਗਰੇਸ਼ਨ ਨੇ ਲਗਵਾਇਆ ਰਾਜਵਿੰਦਰ ਸਿੰਘ ਦਾ ਕਨੇਡਾ ਦਾ ਸਟੂਡੈਂਟ ਵੀਜ਼ਾ
ਮੋਗਾ,23 ਅਗਸਤ (ਜਸ਼ਨ)-ਮੋਗਾ ਫਿਰੋਜਰਪੁਰ ਰੋਡ ’ਤੇ ਸਥਿਤ ਕੈਨ ਏਸ਼ੀਆ ਇੰਮੀਗਰੇਸ਼ਨ ਸੰਸਥਾ ਨੇ ਰਾਜਵਿੰਦਰ ਸਿੰਘ ਦਾ ਕਨੇਡਾ ਵਿਚ ਪੜਾਈ ਕਰਨ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ। ਧਰਮਕੋਟ ਨਿਵਾਸੀ ਰਾਜਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਮਠਾੜੂ ਨੇ ਆਪਣੀ ਵੀਜ਼ਾ ਕਾਪੀ ਪ੍ਰਾਪਤ ਕਰਨ ਮੌਕੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਕੈਨ ਏਸ਼ੀਆ ਇੰਮੀਗਰੇਸ਼ਨ ਸੰਸਥਾ ਦੀਆਂ ਸੇਵਾਵਾਂ ਤੋਂ ਬਹੁਤ ਖੁਸ਼ ਹੈ ਕਿਉਂਕਿ ਸੰਸਥਾ ਦੇ ਸਟਾਫ਼ ਨੇ ਆਪਣੇ ਸੁਹਿਰਦ ਯਤਨਾਂ ਨਾਲ ਉਸਦੇ ਕਨੇਡਾ ‘ਚ ਪੜਾਈ ਕਰਨ ਦੇ ਮਕਸਦ ਨੂੰ ਪੂਰਾ ਕੀਤਾ ਹੈ। ਵੀਜ਼ਾ ਪ੍ਰਾਪਤ ਕਰਨ ਉਪਰੰਤ ਰਾਜਵਿੰਦਰ ਸਿੰਘ ਨੇ ਕੈਨ ਏਸ਼ੀਆਂ ਦੇ ਮੈਨੇਜਿੰਗ ਡਾਇਰੈਕਟਰ ਰੁਪਿੰਦਰ ਬਾਠ ਅਤੇ ਮੈਡਮ ਨਵੀ ਬਾਠ ਦਾ ਧੰਨਵਾਦ ਕੀਤਾ ਜੋ ਕਨੇਡਾ ਦੇ ਸਰੀ ਵਿਖੇ ਕੰਪਨੀ ਦੇ ਮੈਗਾ ਦਫਤਰ ਤੋਂ ਵਿਦਿਆਰਥੀਆਂ ਦਾ ਸਹੀ ਮਾਰਗ ਦਰਸ਼ਨ ਕਰ ਰਹੇ ਹਨ । ਇਸ ਮੌਕੇ ਕੈਨ ਏਸ਼ੀਆ ਦੇ ਮੋਗਾ ਦਫਤਰ ਦੇ ਡਾਇਰੈਕਟਰ ਸਰਬਜੀਤ ਸਿੰਘ ਮੱਲੀ ਅਤੇ ਡਾਇਰੈਕਟਰ ਜਸ਼ਨਦੀਪ ਨੇ ਆਖਿਆ ਕਿ ਕੈਨ ਏਸ਼ੀਆ ਦੀ ਪੂਰੀ ਟੀਮ ਵਿਦਿਆਰਥੀਆਂ ਨੂੰ ਕਾਨੂੰਨੀ ਢੰਗ ਨਾਲ ਉਹਨਾਂ ਦੀ ਪੜਾਈ ਅਨੁਸਾਰ ਕੋਰਸ ਜਾਂ ਡਿਗਰੀ ਚੁਣਨ ਵਿਚ ਮਦਦ ਕਰਦੀ ਹੈ ਤਾਂ ਕਿ ਉਹ ਆਪਣੀ ਸਮਰੱਥਾ ਅਨੁਸਾਰ ਪੜਾਈ ਕਰ ਸਕਣ। ਉਹਨਾਂ ਕਿਹਾ ਕਿ ਪਿਛਲੇ 22 ਸਾਲਾਂ ਤੋਂ ਇੰਮੀਗਰੇਸ਼ਨ ਦੀਆਂ ਸੇਵਾਵਾਂ ਦੇ ਰਹੀ ਸੰਸਥਾ ਕੈਨ ਏਸ਼ੀਆ ਆਪਣੀਆਂ ਸੁਹਿਰਦ ਸੇਵਾਵਾਂ ਸਦਕਾ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ।