ਬਰਨਾਲਾ ਮਹਾਂ ਰੈਲੀ ਵਾਸਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਜਾਰੀ
ਨੱਥੂਵਾਲਾ ਗਰਬੀ, 22 ਅਗਸਤ (ਪੱਤਰ ਪਰੇਰਕ)-ਸੱਤ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਬਰਨਾਲਾ ਵਿਖੇ ਕੀਤੀ ਜਾ ਰਹੀ ਕਰਜ਼ਾ ਮੁਕਤ ਮਹਾਂ ਰੈਲੀ ਵਾਸਤੇ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸ਼ਿੰਦਰ ਸਿੰਘ ਨੱਥੂਵਾਲਾ ਅਤੇ ਜਰਨਲ ਸਕੱਤਰ ਦਲਵਿੰਦਰ ਸਿੰਘ ਸ਼ੇਰਖਾਂ ਦੀ ਅਗਵਾਈ ਵਿੱਚ ਕਿਸਾਨਾਂ ਨੂੰ ਲਾਮਬੰਦ ਕਰਨ ਵਾਸਤੇ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਨ ਦਾ ਸਿਲਸਿਲਾ ਜਾਰੀ ਹੈ। ਇਸ ਸਬੰਧੀ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦੇ ਹੋਏ ਉਕਤ ਆਗੂਆ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਕਿਸਾਨਾਂ-ਮਜਦੂਰਾਂ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਲਗਾਤਾਰ ਬਹਾਨੇਬਾਜ਼ੀ ਕਰ ਕੇ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ। ਇਸ ਵਾਸਤੇ ਸਰਕਾਰ ਨੂੰ ਕਿਸਾਨਾਂ-ਮਜਦੂੁਰਾਂ ਨਾਲ ਕੀਤੇ ਵਾਅਦੇ ਪੂਰੇ ਕਰਾਉਣ ਵਾਸਤੇ ਉਕਤ ਰੈਲੀ ਕੀਤੀ ਜਾ ਰਹੀ।ਇਸ ਤੋਂ ਇਲਾਵਾ ਦੇਸ਼ ਪੱਧਰੀ 160 ਕਿਸਾਨ ਜਥੇਬੰਧੀਆਂ ਦਾ ਸਾਂਝਾਂ ਫੋਰਮ ਬਣਾਇਆ ਗਿਆ ਹੈ। ਜਿਸ ਵੱਲੋਂ ਦੋ ਮੁੱਖ ਮੰਗਾਂ “ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰਨ ਅਤੇ ਫਸਲਾਂ ਦੇ ਲਾਹੇਵੰਦ ਭਾਅ ਦਿਵਾਉਣੇ” ਦੇ ਅਧਾਰ ਤੇ ਸ਼ੰਘਰਸ਼ ਕੀਤਾ ਜਾ ਰਿਹਾ ਹੈ।ਜਿਸ ਦੇ ਤਹਿਤ ਪੂਰੇ ਭਾਰਤ ਵਿੱਚ ਕਿਸਾਨ ਕਰਜ਼ਾ ਮੁਕਤੀ ਮਾਰਚ ਕੀਤਾ ਜਾ ਰਿਹਾ ਹੈ । ਇਹ ਮਾਰਚ ਪੰਜਾਬ ਵਿੱਚ 2 ਸਤੰਬਰ ਨੂੰ ਸੰਗਰੂਰ, 3 ਸਤੰਬਰ ਨੂੰ ਫਿਰੋਜਪੁਰ, 4 ਸਤੰਬਰ ਨੂੰ ਸ਼੍ਰੀ ਅੰਮਿ੍ਰਤਸਰ ਸਾਹਿਬ ਪਹੁੰਚੇਗਾ । ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਹੋਵੇਗੀ।ਨੱਥੂਵਾਲਾ ਗਰਬੀ ,ਮਾਹਲਾ ਕਲਾਂ, ਹਰੀਏਵਾਲਾ, ਭਲੂਰ, ਧੂੜਕੋਟ, ਨਾਥੇਵਾਲਾ, ਰੋਡੇ, ਮੁੱਦਕੀ, ਚੰਦੜ, ਵੈਰੋਕੇ ਮਾੜੀ ਮੁਸਤਫਾ,ਕੋਟਲਾ ਮਿਹਰ ਸਿੰਘਵਾਲਾ ਆਦਿ ਪਿੰਡਾਂ ਵਿੱਚ ਕੀਤੀਆਂ ਗਈਆਂ ਇੰਨਾ ਮੀਟਿੰਗਾਂ ਨੂੰ ਯੂਨੀਅਨ ਦੇ ਆਗੂਆਂ ਗੁਰਦੀਪ ਸਿੰਘ ਵੈਰੋਕੇ,ਸੁਰਜੀਤ ਸਿੰਘ ਹਰੀਏਵਾਲਾ,ਬਲਦੇਵ ਸਿੰਘ ਚੰਦੜ ਆਦਿ ਨੇ ਵੀ ਸੰਬੋਧਨ ਕੀਤਾ।ਇੰਨਾ੍ਹ ਮੀਟਿੰਗਾਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਭਰਾਵਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੀ।