ਸਰਕਾਰੀ ਬਹੁਤਕਨੀਕੀ ਕਾਲਜ ਵਿੱਚ ਵਿਸਥਾਰ ਮੰਡਲ ਵੱਲੋਂ ਜ਼ਿਲ੍ਹਾ ਪੱਧਰੀ ਵਣ ਮਹਾ ਉਤਸਵ ਮਨਾਇਆ ਗਿਆ
ਨੱਥੂਵਾਲਾ ਗਰਬੀ, 22 ਅਗਸਤ (ਪੱਤਰ ਪਰੇਰਕ)-ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੇ ਵਿਸਥਾਰ ਮੰਡਲ ਬਠਿੰਡਾ ਵੱਲੋਂ ਵੱਖ ਵੱਖ ਅਦਾਰਿਆ ਵਿੱਚ ਵਣ ਮਹਾ ਉਤਸਵ ਮਨਾਏ ਜਾ ਰਹੇ ਹਨ।ਇਸੇ ਕੜੀ ਦੇ ਤਹਿਤ ਪਿਛਲੇ ਦਿਨੀ ਸਰਕਾਰੀ ਬਹੁ ਤਕਨੀਕੀ ਕਾਲਜ ਗੁਰੂੁ ਤੇਗ ਬਹਾਦਰ ਗੜ੍ਹ ਮੋਗਾ ਵਿਖੇ ਜ਼ਿਲ੍ਹਾ ਪੱਧਰੀ ਵਾਤਾਵਰਣ ਜਾਗਰੂਕਤਾ ਸੈਮੀਨਾਰ ਅਤੇ ਵਣ ਮਹਾਉਤਸਵ ਮਨਾਇਆ ਗਿਆ।ਇਸ ਸਮੇ ਕਾਲਜ ਵਿੱਚ ਪਹੁੰਚੇ ਹੋਏ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਪਤਵੰਤਿਆ ਨੇ ਕਾਲਜ਼ ਕੈਂਪਸ ਅਤੇ ਗਰਾਊਂਡ ਵਿੱਚ ਪੌਦੇ ਲਗਾਏ।ਇਸ ਮੌਕੇ ਤੇ ਵਾਤਾਵਰਣ ਮਾਹਿਰਾਂ ਨੇ ਗੱਲ ਕਰਦੇ ਹੋਏ ਦੱਸਿਆ ਕਿ ਜਿਸ ਰਫਤਾਰ ਨਾਲ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ ਇੱਕ ਦਿਨ ਅਜਿਹਾ ਆਵੇਗਾ ਕਿ ਸਾਡੇ ਵਾਸਤੇ ਨਾ ਤਾਂ ਛਾਂ ਹੋਵੇਗੀ ਅਤੇ ਨਾ ਹੀ ਹਵਾ ਵਿੱਚ ਸਾਹ ਲੈਣ ਵਾਸਤੇ ਆਕਸ਼ੀਜਨ ਮਿਲੇਗੀ।ਫਿਰ ਸਾਨੂੰ ਬਹੁਤ ਪਛਤਾਉਣਾ ਪਵੇਗਾ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ।ਵਾਤਾਵਰਨ ਵਿੱਚ ਵੱਧ ਰਹੀ ਤੱਪਸ ਅਤੇ ਪ੍ਰਦੂਸ਼ਨ ਦੇ ਕਾਰਨ ਸਾਡੀ ਰੱਖਿਆ ਪੱਟੀ ਓਜ਼ੋਨ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ ਜਿਸ ਨਾਲ ਮਨੁੱਖ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ।ਇਸ ਦਾ ਇੱਕੋ ਇੱਕ ਹੱਲ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।ਸਾਨੂੰ ਸਮਾਜ ਵਿੱਚ ਨਵੀ ਪਿਰਤ ਪਾਉਦੇ ਹੋਏ ਬੱਚਿਆਂ ਦੇ ਵਿਆਹਾਂ ਤੇ,ਬੱਚਿਆਂ ਦੇ ਜਨਮ ਦਿਨਾਂ ਜਾਂ ਹੋਰ ਕਿਸੇ ਵੀ ਪ੍ਰੋਗਰਾਮ ਤੇ ਰੱੁਖ ਜਰੂਰ ਲਗਾਉਣੇ ਚਾਹੀਦੇ ਹਨ।ਇਸ ਮੌਕੇ ਤੇ ਵਿਸਥਾਰ ਮੰਡਲ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।ਇਸ ਸਮੇ ਕਾਲਜ ਦੇ ਵਿਦਿਆਰਥੀਆਂ ਦੇ ਵਾਤਾਵਰਣ ਨਾਲ ਸੰਬੰਧਿਤ ਭਾਸ਼ਨ ਮੁਕਾਬਲੇ ਕਰਵਾਏ ਗਏ।ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ,ਸਰਟੀਫਿਕੇਟ ਅਤੇ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ। ਮੌਕੇ ਤੇ ਹਾਜਰ ਪਤਵੰਤੇ ਅਤੇ ਬਾਕੀ ਹਾਜ਼ਰ ਵਿਦਿਆਰਥੀਆਂ ਨੂੰ ਵੀ ਪੌਦੇ ਦਿੱਤੇ ਗਏ।ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤਿਆਂ,ਕਾਲਜ਼ ਸਟਾਫ ਅਤੇ 300 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।