ਅਦਾਰਾ ਲੋਹਮਣੀ ਦੀ ਮੀਟਿੰਗ ਹੋਈ 

ਮੋਗਾ 21 ਅਗਸਤ(ਜਸ਼ਨ)-ਅੰਤਰਰਾਸ਼ਟਰੀ ਲੇਖਕ ਪਾਠਕ ਮੰਚ ਦੇ ਅਦਾਰਾ ਲੋਹਮਣੀ ਦੀ ਮੀਟਿੰਗ ਮੈਡਮ ਨਿਰਮਲਜੀਤ ਕੌਰ ਦੀ ਪ੍ਰਧਾਨਗੀ ਹੇਠ ਉਹਨਾ ਦੇ ਗਹਿ ਅੰਮਿਤਸਰ ਰੋਡ ਮੋਗਾ  ਵਿਖੇ ਹੋਈ। ਪੋ ਸੁਰਜੀਤ ਸਿੰਘ ਕਾਉਕੇ ਨੇ  ਮੀਟਿੰਗ ਦੀ ਕਾਰਵਾਈ ਸਬੰਧੀ  ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਸ਼ੋਕ ਮਤੇ ਰਾਹੀਂ ਡਾ ਹਰਨੇਕ ਸਿੰਘ ਰੋਡੇ ਦੇ ਵੱਡੇ ਭਰਾ ਮੇਜਰ ਸਿੰਘ ਦੀ ਬੇਵਕਤ ਮੌਤ ਤੇ ਡੂੰਘੇ ਦੋੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਵਲੋਂ ਮਤਾ ਪਾਸ ਕੀਤਾ ਗਿਆ ਕਿ ਕਿਸੇ ਵੀ ਲੇਖਕ ਤੇ ਲਿਖਣ ਬੋਲਣ ਤੇ ਪਾਬੰਦੀ ਨਹੀਂ ਹੋਣੀ ਚਾਹੀਦੀ। ਜੋ ਕਿਸੇ ਸਮੂਹ ਨੂੰ ਲਿਖਤ ਤੇ ਇਤਰਾਜ. ਹੈ ਤਾਂ ਉਸਤੇ ਸੰਵਾਦ ਰਚਾ ਕੇ ਭਰਮ ਭੁਲੇਖੇ ਦੂਰ ਕੀਤੇ ਜਾ ਸਕਦੇ ਹਨ। ਸੋਸ਼ਲ ਮੀਡੀਆ ਤੇ ਇਤਰਾਜ਼ਯੋਗ ਭਾਸ਼ਾ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਕ ਹੋਰ ਮਤੇ ਰਾਹੀਂ ਪੰਜਾਬ ਸਰਕਾਰ ਵਲੋਂ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ ਵਿਚ ਮਾਤਭਾਸ਼ਾ ਪੰਜਾਬੀ ਪ੍ਰਤੀ ਬੇਰੁਖੀ ਤੇ ਅਫਸੋਸ ਪ੍ਰਗਟ ਕੀਤਾ ਗਿਆ। ਲੋਹਮਣੀ ਮੈਗਜ਼ੀਨ ਦੀ ਰਜਿਸਟਰੇਸ਼ਨ ਸਬੰਧੀ ਫੈਸਲਾ ਹੋਇਆ ਕਿ ਹਰਨੇਕ ਸਿੰਘ ਰੋਡੇ ਅਤੇ ਅਸ਼ੋਕ ਚਟਾਨੀ ਮਾਣਯੋਗ ਡਿਪਟੀ ਕਮਿਸ਼ਨਰ ਮੋਗਾ ਨੂੰ ਮਿਲਣਗੇ । ਇਸਦੇ ਨਾਲ ਹੀ ਮੈਗਜ਼ੀਨ ਵਿਚ ਛਪਣ ਯੋਗ ਰਚਨਾਵਾਂ ਦੀ ਚੋਣ ਲਈ ਸੰਪਾਦਗੀ ਮੰਡਲ ਦੀ ਬਾਕਾਇਦਾ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਅਸ਼ੋਕ ਚਟਾਨੀ ਨੇ ਖੂਬਸੂਰਤ ਕਵਿਤਾ ਪੇਸ਼ ਕੀਤੀ। ਮੀਟਿੰਗ ਵਿਚ ਡਾਕਟਰ ਸੁਰਜੀਤ ਬਰਾੜ, ਪੋ ਨਿਰਮਲਜੀਤ ਕੌਰ, ਪੋ  ਸੁਰਜੀਤ ਸਿੰਘ ਕਾਉਕੇ, ਅਸ਼ੋਕ ਚਟਾਨੀ, ਹਰਨੇਕ ਸਿੰਘ ਰੋਡੇ, ਜੰਗੀਰ ਸਿੰਘ ਖੋਖਰ, ਗੁਰਮੇਲ ਬੌਡੇ, ਪੋ ਮਨਰੀਤ ਕੌਰ ਆਦਿ ਹਾਜ਼ਰ ਸਨ।